ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਸੰਤੋਖਪੁਰਾ ਤੋਂ ਲਾਪਤਾ ਹੋਈ 6 ਸਾਲਾ ਬੱਚੀ ਆਂਚਲ ਨੂੰ ਪੁਲਿਸ ਨੇ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਕੋਲੋਂ ਬਰਾਮਦ ਕਰ ਲਿਆ ਹੈ। ਦੱਸਿਆ ਜਾ ਰਿਹਾ ਜਦੋ ਲੋਕਾਂ ਨੇ ਬੱਚੀ ਨੂੰ ਦੇਖਿਆ ਤਾਂ ਉਨ੍ਹਾਂ ਨੇ ਬੱਚੀ ਨੂੰ ਪਨਾਹ ਦਿੱਤੀ ਤੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਅੰਮ੍ਰਿਤਸਰ ਪੁਲਿਸ ਨੇ ਜਲੰਧਰ ਪੁਲਿਸ ਨਾਲ ਸੰਪਰਕ ਕੀਤਾ ।ਜਲੰਧਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਬੱਚੀ ਨੂੰ ਲਿਆਉਣ ਲਈ ਅੰਮ੍ਰਿਤਸਰ ਰਵਾਨਾ ਹੋ ਗਈ ਹੈ। ਬੱਚੀ ਬਾਰੇ ਜਾਣਕਾਰੀ ਦੇਣ ਵਾਲੀ ਮਹਿਲਾ ਨੂੰ ਅੰਮ੍ਰਿਤਸਰ ਪੁਲਿਸ ਵਲੋਂ ਸਨਮਾਨਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਨਿਹੰਗ ਸਿੰਘ ਨੇ ਇੱਕ ਕੁੜੀ ਨੂੰ ਕੁਝ ਨੌਜਵਾਨਾਂ ਕੋਲੋਂ ਛੁਡਵਾ ਕੇ ਉਸ ਦੀ ਮਦਦ ਕੀਤੀ ਤੇ ਉਸ ਨੂੰ ਆਪਣੇ ਘਰ ਰਹਿਣ ਲਈ ਪਨਾਹ ਦਿੱਤੀ। ਕੁਝ ਸਮੇ ਬਾਅਦ ਅਚਾਨਕ ਉਹ ਕੁੜੀ ਨਿਹੰਗ ਸਿੰਘ ਦੀ 6 ਸਾਲਾ ਬੱਚੀ ਨੂੰ ਲੈ ਕੇ ਫਰਾਰ ਹੋ ਗਈ। ਜਦੋ ਬੰਦਾ ਸਿੰਘ ਦੀ ਪਤਨੀ ਨੇ ਕੁੜੀ ਤੇ ਬੱਚੀ ਦੀ ਭਾਲ ਕੀਤੀ ਤਾਂ ਉਸ ਨੂੰ ਦੋਵੇ ਨਹੀਂ ਮਿਲਿਆ ।ਜਿਸ ਤੋਂ ਬਾਅਦ ਉਸ ਨੇ (ਨਿਹੰਗ ਸਿੰਘ) ਬੰਦਾ ਸਿੰਘ ਨੂੰ ਫੋਨ ਕਰਕੇ ਇਸ ਬਾਰੇ ਸੂਚਨਾ ਦਿੱਤੀ । ਜਿਸ ਤੋਂ ਬਾਅਦ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਉਸ ਦੀ ਭਾਲ ਕਰਨ ਲਈ ਇੱਕ ਟੀਮ ਦਾ ਗਠਨ ਕੀਤਾ।
ਬੰਦਾ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਤੇ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਾਕਨ 'ਚ ਰਹਿੰਦਾ ਹੈ। ਇੱਕ ਦਿਨ ਉਹ ਰੋਜ਼ਾਨਾ ਦੀ ਤਰਾਂ ਮੰਡੀ ਸਬਜ਼ੀ ਲਗਾਉਣ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਇੱਕ ਕੁੜੀ ਨੂੰ ਕੁਝ ਨੌਜਵਾਨ ਤੰਗ ਕਰ ਰਹੇ ਸਨ…..ਉਹ ਚੋਂਕ 'ਚ ਰੁਕ ਗਿਆ… ਜਿਸ ਨੂੰ ਦੇਖ ਕੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਨਿਹੰਗ ਸਿੰਘ ਸਹਿਮੀ ਹੋਈ ਕੁੜੀ ਨੂੰ ਆਪਣੇ ਘਰ ਲੈ ਆਇਆ…. ਬੰਦਾ ਸਿੰਘ ਦੇ ਪੁੱਛਣ 'ਤੇ ਕੁੜੀ ਨੇ ਆਪਣਾ ਨਾਮ ਕਾਜਲ ਦੱਸਿਆ ।
ਬੰਦਾ ਸਿੰਘ ਨੇ ਕਿਹਾ ਅਗਲੇ ਦਿਨ ਜਦੋ ਉਹ ਸਵੇਰੇ ਸਬਜ਼ੀ ਵੇਚਣ ਲਈ ਚਲਾ ਤਾਂ ਉਸ ਨੇ ਕੁੜੀ ਨੂੰ ਕਹਿ ਕਿ ਉਹ ਉਸ ਨੂੰ ਵਾਪਸ ਆ ਕੇ ਰੇਲ ਗੱਡੀ ਬਿਠਾ ਦੇਵੇਗਾ ਪਰ ਕੁੜੀ ਨਿਹੰਗ ਸਿੰਘ ਨੂੰ ਪਹਿਲਾਂ ਦਿੱਲੀ ਦਾ ਦੱਸ ਰਹੀ ਸੀ….. ਫਿਰ ਲਖਨਊ ਦਾ ।ਜਦੋ ਬੰਦਾ ਸਿੰਘ ਕੰਮ 'ਤੇ ਚਲਾ ਗਿਆ ਤਾਂ ਉਸ ਦੀ ਪਤਨੀ ਦਾ ਫੋਨ ਆਇਆ ਕਿ ਉਕਤ ਕੁੜੀ ਤੇ ਉਨ੍ਹਾਂ ਦੀ 6 ਸਾਲ ਦੀ ਬੱਚੀ ਆਂਚਲ ਨਹੀਂ ਮਿਲ ਰਹੇ ਹਨ। ਨਿਹੰਗ ਸਿੰਘ ਨੇ ਘਰ ਆ ਕੇ ਦੋਵਾਂ ਦੀ ਭਾਲ ਕੀਤੀ ਪਰ ਉਹ ਨਹੀ ਮਿਲਿਆ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ।