by
ਨਵੀਂ ਦਿੱਲੀ: ਵੈਸਟਇੰਡੀਜ਼ ਟੀਮ ਦੇ ਬੱਲੇਬਾਜ਼ ਨਿਕੋਲਸ ਪੂਰਨ ਨੂੰ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਯਾਨੀ ICC ਨੇ ਬੈਨ ਕਰ ਦਿੱਤਾ ਹੈ। ਅਫ਼ਗਾਨਿਸਤਾਨ ਖ਼ਿਲਾਫ਼ ਤੀਸਰੇ ਵਨਡੇ ਇੰਟਰਨੈਸ਼ਨਲ ਮੈਚ 'ਚ ਨਿਕੋਲਸ ਪੂਰਨ ਨੇ ਗੇਂਦ ਨਾਲ ਛੇੜਛਾੜ ਕੀਤੀ ਸੀ। ਆਈਸੀਸੀ ਨੇ ਨਿਕੋਲਸ ਪੂਰਨ ਨੂੰ ਗੇਂਦ ਦੀ ਸ਼ੇਪ ਚੇਂਜ ਕਰਨ ਦਾ ਦੋਸ਼ੀ ਪਾਇਆ ਹੈ ਤੇ ਕੌਮਾਂਤਰੀ ਕ੍ਰਿਕਟ ਤੋਂ ਚਾਰ ਮੈਚਾਂ ਲਈ ਬੈਨ ਕਰ ਦਿੱਤਾ ਹੈ।
ਵੈਸਟਇੰਡੀਜ਼ ਟੀਮ ਦੇ ਖਿਡਾਰੀ ਨਿਕੋਲਸ ਪੂਰਨ ਨੇ ਆਈਸੀਸੀ ਦੇ ਜ਼ਾਬਤੇ ਦੀ ਉਲੰਘਣਾ ਦੇ ਲੈਵਲ 3 ਨੂੰ ਤੋੜਿਆ ਹੈ। ਅਫ਼ਗਾਨਿਸਤਾਨ ਖ਼ਿਲਾਫ਼ ਲਖਨਊ ਦੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਅਮ 'ਚ ਤੀਸਰੇ ਵਨਡੇ ਮੈਚ 'ਚ ਨਿਕੋਲਸ ਪੂਰਨ ਨੇ ਗੇਂਦ ਨਾਲ ਛੇੜਛਾੜ ਕਰ ਕੇ ਉਸ ਦੀ ਸਥਿਤੀ ਵਿਗਾੜ ਦਿੱਤੀ ਸੀ। ਪੂਰਨ ਦੀ ਇਹ ਹਰਕਤ ਕੈਮਰੇ 'ਚ ਕੈਦ ਹੋ ਗਈ ਸੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।