ਨਵੀਂ ਦਿੱਲੀ (ਵਿਕਾਮ ਸਹਿਜਪਾਲ) : ਕੌਮੀ ਜਾਂਚ ਏਜੰਸੀ (ਐਨਆਈਏ) ਨੇ ਤਾਮਿਲਨਾਡੂ ਦੇ 10 ਜਗ੍ਹਾ ਤੇ ਛਾਪੇਮਾਰੀ ਕੀਤੀ। ਐਨਆਈਏ ਦੀ ਇਹ ਕਾਰਵਾਈ ਇਸ ਸਾਲ 8 ਜਨਵਰੀ ਨੂੰ ਦਰਜ ਕੀਤੇ ਗਏ ਆਈਐਸਆਈਐਸ ਦੇ ਮੁਕੱਦਮੇ ਨਾਲ ਸਬੰਧਤ ਹੈ।ਐਨਆਈਏ ਨੇ ਸੋਮਵਾਰ ਨੂੰ ਤਾਮਿਲਨਾਡੂ ਦੇ ਰਾਮਨਾਥਪੁਰਮ, ਸੇਲਮ, ਚਿੰਦਬਰਮ, ਮੁਥੁਪੇਟ, ਦੇਵਿਪ੍ਰਤਿਨਾਮ, ਲਾਲਾਪੋਟ ਅਤੇ ਸੋਲਮ ਸਮੇਤ 10 ਥਾਵਾਂ ਤੇ ਛਾਪੇਮਾਰੀ ਕੀਤੀ ਹੈ।ਜਾਣਕਾਰੀ ਮੁਤਾਬਕ, ਇਸ ਸਾਲ 8 ਜਨਵਰੀ ਨੂੰ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ 8 ਲੋਕਾਂ ਉਤੇ ISIS ਨੂੰ ਸਮਰਥਨ ਦੇਣ ਦਾ ਦੋਸ਼ ਸੀ।
ਇਸ ਦੇ ਨਾਲ ਹੀ ਦੋਸ਼ ਹੈ ਕਿ ਇਹ ਅੱਤਵਾਦੀ ਗਰੁੱਪ ਲਈ ਹਥਿਆਰ ਅਤੇ ਰੁਪਏ ਇਕੱਠੇ ਕਰਨ ਦਾ ਕੰਮ ਕਰਦੇ ਸਨ। ਇਸ ਛਾਪੇਮਾਰੀ ਵਿੱਚ ਐਨਆਈਏ ਨੂੰ 3 ਲੈਪਟਾਪ, 3 ਹਾਰਡ ਡਿਸਕ, 16 ਮੋਬਾਇਲ ਫ਼ੋਨ, 8 ਸਿਮ ਕਾਰਡ, 2 ਪੈਨ ਡਰਾਇਵ, 5 ਮੈਮਰੀ ਕਾਰਡ ਅਤੇ ਇੱਕ ਕਾਰਡ ਰੀਡਰ ਸਮੇਤ ਕਈ ਡਿਜਟਲ ਡਿਵਾਇਸ ਤੋਂ ਇਲਾਵਾ 2 ਚਾਕੂ ਅਤੇ ਗੁਪਤ ਦਸਤਾਵੇਜ ਬਰਾਮਦ ਹੋਏ ਹਨ।