NIA ਨੇ 10 ਖ਼ਾਲਿਸਤਾਨੀ ਅੱਤਵਾਦੀਆਂ ਖ਼ਿਲਾਫ਼ ਦੋਸ਼ ਪੱਤਰ ਕੀਤਾ ਦਾਖਲ

by vikramsehajpal

ਚੰਡੀਗੜ੍ਹ (ਐਨ.ਆਰ.ਆਈ. ਮੀਡਿਆ) : ਕੌਮੀ ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ‘ਸਿਖਸ ਫ਼ਾਰ ਜਸਟਿਸ’ (ਐਸਐਫਜੇ) ਕੇਸ ਵਿੱਚ ਨਾਮਜ਼ਦ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਸਮੇਤ 10 ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ।

ਐਨਆਈਏ ਨੇ ਕਿਹਾ ਕਿ ਇਹ ਕੇਸ ਐਸਐਫਜੇ ਅਤੇ 'ਰੈਫਰੈਂਡਮ 2020' ਦੇ ਸਮਰਥਨ ਵਿੱਚ ਸਾਲ 2017-18 ਦੌਰਾਨ ਪੰਜਾਬ ਵਿੱਚ ਅਗਜ਼ਨੀ ਜਿਹੀਆਂ ਹਿੰਸਕ ਘਟਨਾਵਾਂ ਲਈ ਆਨਲਾਈਨ ਅਤੇ ਜ਼ਮੀਨੀ ਮੁਹਿੰਮਾਂ ਨਾਲ ਸਬੰਧਤ ਹੈ। ਕੇਂਦਰੀ ਏਜੰਸੀ ਨੇ ਪਿਛਲੇ ਹਫ਼ਤੇ ਖੁਲਾਸਾ ਕੀਤਾ ਸੀ ਕਿ ਯੂਐਸ-ਆਧਾਰਤ ਐਸਐਫਜੇ ਭਾਰਤੀ ਫ਼ੌਜ ਵਿੱਚ ਸਿੱਖ ਭਾਈਚਾਰੇ ਦਰਮਿਆਨ ਭਾਰਤ ਵਿਰੋਧੀ ਭਾਵਨਾਵਾਂ ਫੈਲਾਅ ਰਿਹਾ ਹੈ ਅਤੇ ਉਨ੍ਹਾਂ ਨੂੰ ਦੇਸ਼ ਵਿਰੁੱਧ ਵਿਦਰੋਹ ਕਰਨ ਲਈ ਉਕਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

https://twitter.com/NIA_India/status/1339922629713661952?ref_src=twsrc%5Etfw%7Ctwcamp%5Etweetembed%7Ctwterm%5E1339922629713661952%7Ctwgr%5E%7Ctwcon%5Es1_&ref_url=https%3A%2F%2Fwww.etvbharat.com%2Fpunjabi%2Fpunjab%2Fbharat%2Fnia-files-chargesheet-against-10-khalistani-terrorists-in-sikhs-for-justice-case%2Fpb20201218210125008

ਐਨਆਈਏ ਮੁਤਾਬਕ ਖਾਲਿਸਤਾਨ ਪੱਖੀ ਸਮੂਹ ਨੇ 'ਫੇਸਬੁੱਕ, ਟਵਿੱਟਰ, ਵਟਸਐਪ, ਯੂ-ਟਿਊਬ ਅਤੇ ਕਈ ਹੋਰ ਵੈਬਸਾਈਟਾਂ ਉੱਤੇ ਅਨੇਕਾਂ ਸੋਸ਼ਲ ਮੀਡੀਆ ਅਕਾਊਂਟਸ ਜਾਰੀ ਕੀਤੇ ਹਨ, ਜਿਸਦਾ ਮਕਸਦ ਖਿੱਤੇ ਅਤੇ ਧਰਮ ਦੇ ਅਧਾਰ 'ਤੇ ਦੁਸ਼ਮਣੀ ਫੈਲਾਉਣ ਲਈ, ਪ੍ਰਭਾਵਸ਼ਾਲੀ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ, ਸ਼ਾਂਤੀ ਭੰਗ ਕਰਨ ਅਤੇ ਸਦਭਾਵਨਾ ਤੇ ਅੱਤਵਾਦੀ ਗਤੀਵਿਧੀਆਂ ਲਈ ਫ਼ੰਡ ਇਕੱਠਾ ਕਰਨਾ ਹੈ।

ਐਨਆਈਏ ਦੀ ਚਾਰਜਸ਼ੀਟ ਵਿੱਚ 7 ਮੁਲਜ਼ਮ ਅਮਰੀਕਾ ਦੇ, 6 ਬ੍ਰਿਟੇਨ ਅਤੇ 3 ਕੈਨੇਡਾ ਦੇ ਹਨ, ਜਿਹੜੇ ‘ਖਾਲਿਸਤਾਨ’ ਦੀ ਸਿਰਜਣਾ ਲਈ ‘ਰੈਫਰੈਂਡਮ 2020’ ਤਹਿਤ ਸਾਂਝੇ, ਡੂੰਘੀ ਵੱਖਵਾਦੀ ਮੁਹਿੰਮ ਚਲਾਉਣ ਦੀ ਇੱਕ ਸੰਗਠਿਤ ਸਾਜਿਸ਼ ਦਾ ਹਿੱਸਾ ਸਨ।