ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਕੋਰਟ ਬੰਬ ਧਮਾਕੇ ਦਾ ਮਾਸਟਰਮਾਇੰਡ ਹਰਪ੍ਰੀਤ ਸਿੰਘ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ। NIA ਨੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ ਦੇ ਨਿਵਾਸੀ ਹਰਪ੍ਰੀਤ ਸਿੰਘ ਨੂੰ ਕੁਆਲਾਲੰਪੁਰ ਤੋਂ ਹਵਾਦੀ ਅੱਡੇ 'ਤੇ ਪਹੁੰਚਣ ਤੇ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਉਸ 'ਤੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਦੱਸ ਦਈਏ ਕਿ ਹਰਪ੍ਰੀਤ ਨੂੰ ਲੁਧਿਆਣਾ ਅਦਾਲਤ ਦੀ ਇਮਾਰਤ 'ਚ ਹੋਏ ਬੰਬ ਧਮਾਕੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ।
ਇਸ ਧਮਾਕੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ 6 ਲੋਕ ਜਖ਼ਮੀ ਹੋ ਗਏ ਹਨ। ਜਾਂਚ ਤੋਂ ਪਤਾ ਲੱਗਾ ਕਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁੱਖੀ ਲਖਬੀਰ ਸਿੰਘ ਨੇ ਹਰਪ੍ਰੀਤ ਸਿੰਘ ਦੇ ਨਾਲ ਮਿਲ ਕੇ ਲੁਧਿਆਣਾ ਅਦਾਲਤ ਦੀ ਇਮਾਰਤ 'ਚ ਧਮਾਕਾ ਕੀਤਾ ਸੀ। ਲਖਬੀਰ ਸਿੰਘ ਨੇ ਹਰਪ੍ਰੀਤ ਦੇ ਆਦੇਸ਼ਾ 'ਤੇ ਕੰਮ ਕਰਦੇ ਹੋਏ ਆਈ. ਈ. ਡੀ ਦੀ ਸਪਲਾਈ ਦਾ ਤਾਲਮੇਲ ਕੀਤਾ ਜੋ ਪਾਕਿਸਤਾਨ ਤੋਂ ਭਾਰਤ 'ਚ ਉਸਦੇ ਸਾਥੀਆਂ ਨੂੰ ਭੇਜਿਆ ਗਿਆ ਸੀ । ਗ੍ਰਿਫਤਾਰ ਦੋਸ਼ੀ ਵਿਸਫੋਟਕਾਂ, ਹਥਿਆਰਾਂ ਸਮੇਤ ਕਈ ਮਾਮਲਿਆਂ 'ਚ ਸ਼ਾਮਲ ਸੀ ।