by vikramsehajpal
ਦਿੱਲੀ (ਦੇਵ ਇੰਦਰਜੀਤ) : NHAI ਦੇ ਨਵੇਂ ਨਿਯਮਾਂ ਮੁਤਾਬਕ ਹਰ ਟੋਲ ਪਲਾਜ਼ਾ 'ਤੇ 100 ਮੀਟਰ ਦੀ ਦੂਰੀ ਦਰਸ਼ਾਉਣ ਲਈ ਇੱਕ ਪੀਲੀ ਲਾਈਨ ਖਿੱਚੀ ਜਾਵੇਗੀ। ਅਜਿਹਾ ਦੇਸ਼ ਦੇ ਹਰ ਟੋਲ ਪਲਾਜ਼ਾ 'ਤੇ ਕੀਤਾ ਜਾਵੇਗਾ। NHAI ਨੇ ਕਿਹਾ, ਇਹ ਟੋਲ ਪਲਾਜ਼ਾ ਆਪਰੇਟਰਾਂ ਦੀ ਜਵਾਬਦੇਹੀ ਤੈਅ ਕਰਣ ਲਈ ਕੀਤਾ ਜਾ ਰਿਹਾ ਹੈ। NHAI ਦੇ ਅਨੁਸਾਰ, ਫਰਵਰੀ 2021 ਤੋਂ 100 ਫ਼ੀਸਦੀ ਕੈਸ਼ਲੈਸ ਟੋਲਿੰਗ ਹੋ ਚੁੱਕੀ ਹੈ।
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਕਿਹਾ ਹੈ ਕਿ ਪੀਕ ਆਵਰ ਵਿੱਚ ਵੀ ਟੋਲ ਪਲਾਜ਼ਾ 'ਤੇ ਵਾਹਨਾਂ ਨੂੰ 10 ਸੈਕਿੰਡ ਤੋਂ ਜ਼ਿਆਦਾ ਇੰਤਜ਼ਾਰ ਨਹੀਂ ਕਰਣਾ ਪਵੇਗਾ। ਟੋਲ ਪਲਾਜ਼ਾ 'ਤੇ 100 ਮੀਟਰ ਤੋਂ ਜ਼ਿਆਦਾ ਲੰਬੀ ਵਾਹਨਾਂ ਦੀ ਲਾਈਨ ਨਹੀਂ ਲੱਗੇਗੀ। ਕਿਸੇ ਵੀ ਕਾਰਨ ਜੇਕਰ ਟੋਲ ਪਲਾਜ਼ਾ 'ਤੇ 100 ਮੀਟਰ ਤੋਂ ਜ਼ਿਆਦਾ ਲੰਬੀ ਲਾਈਨ ਹੈ ਤਾਂ ਵਾਹਨਾਂ ਨੂੰ ਬਿਨਾਂ ਟੋਲ ਟੈਕਸ ਦਾ ਭੁਗਤਾਨ ਕੀਤੇ ਟੋਲ ਪਲਾਜ਼ਾ ਪਾਸ ਕਰਣ ਦੀ ਮਨਜ਼ੂਰੀ ਹੋਵੇਗੀ।