ਟੋਰਾਂਟੋ (ਦੇਵ ਇੰਦਰਜੀਤ)- ਓਂਟਾਰੀਓ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਯੂ. ਕੇ. ਵਿਚ ਫੈਲੇ ਕੋਰੋਨਾ ਦਾ ਨਵਾਂ ਸਟ੍ਰੇਨ ਮਿਲਿਆ ਹੈ ਪਰ ਇਸ ਵਿਅਕਤੀ ਦਾ ਵਿਦੇਸ਼ ਯਾਤਰਾ ਦਾ ਕੋਈ ਰਿਕਾਰਡ ਨਹੀਂ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਮਾਮਲੇ ਸੂਬੇ ਲਈ ਖ਼ਤਰਾ ਹੋ ਸਕਦਾ ਹੈ ਤੇ ਹੋ ਸਕਦਾ ਹੈ ਕਿ ਇੱਥੇ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਗੜ੍ਹ ਬਣ ਜਾਵੇ।
ਸਿਹਤ ਅਧਿਕਾਰੀ ਡਾਕਟਰ ਬਾਰਬਰਾ ਯੈਫੇ ਨੇ ਦੱਸਿਆ ਕਿ ਇਹ ਮਾਮਲੇ ਸੂਬੇ ਦੇ ਸ਼ਹਿਰ ਲੰਡਨ ਵਿਚ ਮਿਲਿਆ ਹੈ ਤੇ ਸੋਮਵਾਰ ਦੁਪਹਿਰ ਸਮੇਂ ਇਸ ਦੀ ਪੁਸ਼ਟੀ ਹੋਈ ਹੈ। ਸੂਬੇ ਵਿਚ ਯੂ. ਕੇ. ਵਿਚ ਮਿਲੇ ਨਵੇਂ ਸਟ੍ਰੇਨ ਦੇ 15 ਮਾਮਲੇ ਮਿਲ ਚੁੱਕੇ ਹਨ। ਸਿਹਤ ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਅਜਿਹੇ ਕਈ ਹੋਰ ਮਾਮਲੇ ਵੀ ਹੋ ਸਕਦੇ ਹਨ ਤੇ ਸੂਬੇ ਵਿਚ ਟੈਸਟਿੰਗ ਹੋ ਰਹੀ ਹੈ। ਅੱਧੇ ਤੋਂ ਜ਼ਿਆਦਾ ਮਾਮਲੇ ਯਾਰਕ ਰੀਜਨ ਨਾਲ ਸਬੰਧਤ ਹਨ। ਇੱਥੇ 2 ਜਨਵਰੀ ਨੂੰ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਪਹਿਲਾ ਮਾਮਲਾ ਦਰਜ ਹੋਇਆ ਸੀ ਤੇ ਇਹ ਵਿਅਕਤੀ 22 ਦਸੰਬਰ ਨੂੰ ਯੂ. ਕੇ. ਦੀ ਯਾਤਰਾ ਕਰਕੇ ਆਇਆ ਸੀ।