ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਡਿਪਟੀ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਧਾਰਾ 144 ਦੇ ਅਧੀਨ ਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਨਵੇਂ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਹੁਣ ਸਾਰੇ ਰੈਸਟੋਰੈਂਟ, ਕਲੱਬ, ਬਾਰ ਪੱਬ ਅਤੇ ਅਜਿਹੇ ਹੀ ਹੋਰ ਖਾਣ-ਪੀਣ ਵਾਲੇ ਸਥਾਨਾਂ 'ਤੇ ਰਾਤ 11 ਵਜੇ ਤੋਂ ਬਾਅਦ ਭੋਜਨ ਅਤੇ ਸ਼ਰਾਬ ਦਾ ਆਰਡਰ ਨਹੀਂ ਲਿਆ ਜਾਵੇਗਾ ਅਤੇ 11 ਵਜੇ ਤੋਂ ਬਾਅਦ ਕਿਸੇ ਵੀ ਗਾਹਕ ਨੂੰ ਰੈਸਟੋਰੈਂਟ, ਕਲੱਬ, ਬਾਰ 'ਚ ਦਾਖ਼ਲ ਨਹੀਂ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਸਾਰੇ ਰੈਸਟੋਰੈਂਟ, ਕਲੱਬ, ਬਾਰ ਅਤੇ ਪੱਬ ਜਿਨ੍ਹਾਂ ਦੇ ਕੋਲ ਵੀ ਲਾਇਸੈਂਸ ਹੈ, ਅੱਧੀ ਰਾਤ 12 ਵਜੇ ਤੱਕ ਪੂਰਨ ਰੂਪ ਨਾਲ ਬੰਦ ਹੋ ਜਾਣੇ ਚਾਹੀਦੇ ਹਨ। ਜੇਕਰ ਸ਼ਰਾਬ ਦੀ ਦੁਕਾਨ ਦੇ ਨਾਲ ਕੋਈ ਅਹਾਤਾ ਲੱਗਦਾ ਹੈ ਕਿ ਤਾਂ ਉਹ ਵੀ ਲਾਇਸੈਂਸ 'ਚ ਦਰਜ ਸ਼ਰਤਾਂ ਮੁਤਾਬਕ ਰਾਤ 11 ਵਜੇ ਨੂੰ ਪੂਰਨ ਰੂਪ ਨਾਲ ਬੰਦ ਹੋਏ ਚਾਹੀਦੇ ਹਨ।
ਆਵਾਜ਼ ਵਾਲੇ ਸਾਧਨ ਜਿਵੇਂ ਡੀ. ਜੇ, ਲਾਈਵ ਆਰਕੈਸਟਰਾ ਸਿੰਗਰਜ਼ ਆਦਿ ਰਾਤ 10 ਵਜੇ ਬੰਦ ਹੋ ਜਾਣੇ ਚਾਹੀਦੇ ਹਨ ਜਾਂ ਉਨ੍ਹਾਂ ਦੀ ਆਵਾਜ਼ ਘੱਟ ਹੋਣੀ ਚਾਹੀਦੀ ਹੈ ਇਹ ਹੁਕਮ 6 ਮਈ 2022 ਤੱਕ ਲਾਗੂ ਰਹਿਣਗੇ।