by vikramsehajpal
ਲੰਡਨ (ਦੇਵ ਇੰਦਰਜੀਤ) : ਬਰਤਾਨੀਆ ’ਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦਾ ਇਕ ਨਵਾਂ ਸਰੂਪ ਫੈਲ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਬਰਤਾਨੀਆ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਇਸ ’ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ।
ਡੈਲਟਾ ਵੇਰੀਐਂਟ ਦੇ ਇਸ ਨਵੇਂ ਸਰੂਪ ਨੂੰ ਕੁਝ ਖੇਤਰਾਂ ’ਚ ਡੈਲਟਾ ਪਲੱਸ ਏਵਾਈ.4.2 ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ। ਇਸ ਦਾ ਇਨਫੈਕਸ਼ਨ ਜ਼ਿਆਦਾ ਸਮੇਂ ਤਕ ਬਣਿਆ ਰਹਿੰਦਾ ਹੈ। ਇਸ ਦਾ ਇਨਫੈਕਸ਼ਨ ਵਧ ਰਿਹਾ ਹੈ, ਪਰ ਮਾਹਿਰ ਹਾਲੀਆ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਲਈ ਇਸ ਨੂੰ ਜ਼ਿੰਮੇਵਾਰ ਨਹੀਂ ਮੰਨਦੇ।
ਬਰਤਾਨੀਆ ਦੀ ਸਿਹਤ ਸੁਰੱਖਿਆ ਏਜੰਸੀ ਐੱਚਐੱਸਏ ਮੁਤਾਬਕ ਇਸ ਵੇਰੀਐਂਟ ਦੀ ਲਗਾਤਾਰ ਪਛਾਣ ਕੀਤੀ ਜਾ ਰਹੀ ਹੈ। ਹਾਲਾਂਕਿ, ਹਾਲੇ ਤਕ ਇਸ ਨੂੰ ਵੇਰੀਐਂਟ ਆਫ ਕੰਸਰਨ ਦੀ ਸ਼੍ਰੇਣੀ ’ਚ ਨਹੀਂ ਰੱਖਿਆ ਗਿਆ ਹੈ। ਸਭ ਤੋਂ ਪਹਿਲਾਂ ਜੁਲਾਈ ’ਚ ਇਸਦੇ ਮਾਮਲੇ ਪਾਏ ਗਏ ਸਨ। ਉਸ ਤੋਂ ਬਾਅਦ ਤੋਂ ਹੌਲੀ-ਹੌਲੀ ਇਸ ਦੇ ਮਾਮਲੇ ਵਧ ਰਹੇ ਹਨ।