ਵਾਸ਼ਿੰਗਟਨ (NRI MEDIA) : ਐਪਲ ਨੇ ਆਪਣੇ ਹਾਈ ਸਪੀਡ ਈਵੈਂਟ ਦੌਰਾਨ ਆਪਣੇ ਪ੍ਰੀਮੀਅਮ ਫੋਨਸ ਆਈਫੋਨ 12 ਦੇ ਨਾਲ ਆਈਫੋਨ ਪ੍ਰੋ ਅਤੇ 12 ਪ੍ਰੋ ਮੈਕਸ ਨੂੰ ਵੀ ਲਾਂਚ ਕੀਤਾ ਅਤੇ ਆਈਫੋਨ 12 ਦੇ ਸਭ ਤੋਂ ਅਫਰੋਡੇਬਲ ਵਰਜ਼ਨ ਆਈਫੋਨ 12 ਮਿੰਨੀ ਨੂੰ ਵੀ ਲਾਂਚ ਕੀਤਾ। ਆਈਫੋਨ ਪ੍ਰੋ ਅਤੇ 12 ਪ੍ਰੋ ਮੈਕਸ ’ਚ ਸਭ ਤੋਂ ਜ਼ਿਆਦਾ ਫੀਚਰ ਦਿੱਤੇ ਗਏ ਹਨ ਜਿਸ ਦੇ ਕਾਰਣ ਇਨ੍ਹਾਂ ਦੀ ਕੀਮਤ ਵੀ ਕੰਪਨੀ ਨੇ ਜ਼ਿਆਦਾ ਹੀ ਰੱਖੀ ਹੈ।
ਇਨ੍ਹਾਂ ਦੋਵਾਂ ਹੀ ਫੋਨਸ ਨੂੰ ਫਲੈਟ-ਏਜਡ ਡਿਜ਼ਾਈਨ ਨਾਲ ਕੰਪਨੀ ਲੈ ਕੇ ਆਈ ਹੈ ਜਿਵੇਂ ਕਿ ਤੁਹਾਨੂੰ ਆਈਪੈਡ ਪ੍ਰੋ ’ਚ ਦੇਖਣ ਨੂੰ ਮਿਲਦਾ ਹੈ। ਦੱਸ ਦਈਏ ਕੀ ਆਈਫੋਨ 12 ਪ੍ਰੋ ਦੇ 128ਜੀ.ਬੀ. ਸਟੋਰੇਜ਼ ਵਾਲੇ ਵੈਰੀਐਂਟ ਦੀ ਕੀਮਤ 999 ਡਾਲਰ ਅਤੇ ਆਈਫੋਨ 12 ਪ੍ਰੋ ਮੈਕਸ ਦੀ ਕੀਮਤ 1099 ਡਾਲਰ ਤੋਂ ਸ਼ੁਰੂ ਹੁੰਦੀ ਹੈ।
ਭਾਰਤ ’ਚ ਆਈਫੋਨ 12 ਪ੍ਰੋ ਦੀ ਕੀਮਤ 1,19,900 ਰੁਪਏ ਅਤੇ ਆਈਫੋਨ 12 ਪ੍ਰੋ ਮੈਕਸ ਦੀ ਕੀਮਤ 1,29,000 ਰੁਪਏ ਰੱਖੀ ਗਈ ਹੈ। ਇਨ੍ਹਾਂ ਨੂੰ ਇਸ ਸ਼ੁੱਕਰਵਾਰ 16 ਅਕਤੂਬਰ ਨੂੰ ਪ੍ਰੀ ਆਰਡਰ ਲਈ ਉਪਲੱਬਧ ਕੀਤਾ ਜਾਵੇਗਾ ਅਤੇ 23 ਅਕਤੂਬਰ ਤੋਂ ਇਨ੍ਹਾਂ ਦੀ ਸ਼ਿਪਮੈਂਟ ਹੋਵੇਗੀ। ਓਥੇ ਹੀ ਆਈਫੋਨ 12 ਮਿੰਨੀ ਦੀ ਕੀਮਤ 699 ਡਾਲਰ ਰੱਖੀ ਗਈ ਹੈ ਅਤੇ ਆਈਫੋਨ 12 ਦੀ ਕੀਮਤ 799 ਡਾਲਰ ਰੱਖੀ ਗਈ ਹੈ।