ਲੁਧਿਆਣਾ (ਦੇਵ ਇੰਦਰਜੀਤ) : ਹਿਦਾਇਤਾਂ ਮੁਤਾਬਕ ਸਾਰੇ ਰੈਸਟੋਰੈਂਟ (ਸਣੇ ਹੋਟਲ), ਕੈਫ਼ੇ, ਕਾਫੀ ਦੁਕਾਨਾਂ, ਹਲਵਾਈ ਫਾਸਟ ਫੂਡ ਆਊਟਲੈਟਸ ਆਦਿ ਸਿਨੇਮਾ, ਜਿਮ, ਅਜਾਇਬ ਘਰ ਵੱਧ ਤੋਂ ਵੱਧ 50 ਫ਼ੀਸਦੀ ਸਮਰੱਥਾ ਅਨੁਸਾਰ ਖੋਲ੍ਹਿਆ ਜਾਏਗਾ। ਇਹ ਸ਼ਰਤ ਲਗਾਈ ਗਈ ਹੈ ਕਿ ਸਬੰਧਤ ਇਕਾਈਆਂ ਦੇ ਅਧੀਨ ਸਾਰੇ ਕਰਮਚਾਰੀਆਂ ਦੇ ਕੋਵਿਡ ਟੀਕਾਕਰਣ ਦੀ ਘੱਟੋ-ਘੱਟ ਇਕ ਖ਼ੁਰਾਕ ਲਗਾਈ ਜਾਣੀ ਯਕੀਨੀ ਬਣਾਈ ਗਈ ਹੋਵੇ।
ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਬਾਰ, ਪੱਬ ਅਤੇ ਅਹਾਤੇ ਬੰਦ ਰਹਿਣਗੇ। ਜ਼ਿਲ੍ਹੇ ਵਿਚ ਸਾਰੇ ਵਿਦਿਅਕ ਅਦਾਰੇ (ਸਕੂਲ, ਕਾਲਜ) ਅਗਲੇ ਹੁਕਮਾਂ ਤੱਕ ਲਈ ਬੰਦ ਰਹਿਣਗੇ। ਜ਼ਿਲ੍ਹੇ ਵਿਚ ਵਿਆਹ ਅਤੇ ਅੰਤਿਮ ਸੰਸਕਾਰ, ਹੋਰ ਸਮਾਗਮਾਂ ਵਿਚ 50 ਤੋਂ ਵੱਧ ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਨਹੀਂ ਹੋਵੇਗੀ।
ਭਾਵੇਂ ਸੂਬੇ ਵਿਚ ਕੋਰੋਨਾ ਦੀ ਦੂਜੀ ਲਹਿਰ ਮੱਠੀ ਪੈ ਗਈ ਹੈ ਪਰ ਇਸ ਦੇ ਬਾਵਜੂਦ ਲੁਧਿਆਣਾ ਪ੍ਰਸ਼ਾਸਨ ਨੇ ਵੀਕੈਂਡ ਕਰਫਿਊ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਜਿਸ ਦੇ ਚੱਲਦੇ ਲੁਧਿਆਣਾ ਦੇ ਡੀ. ਸੀ. ਨੇ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਮੁਤਾਬਕ ਜਿੱਥੇ ਐਤਵਾਰ ਦਾ ਕਰਫਿਊ (ਸ਼ਨੀਵਾਰ ਰਾਤ 8 ਵਜੇ ਤੋਂ ਸ਼ੁਰੂ ਹੋਵੇਗਾ) ਜੋ ਕਿ ਸੋਮਵਾਰ ਸਵੇਰੇ ਪੰਜ ਵਜੇ ਤਕ ਲਾਗੂ ਰਹੇਗਾ, ਉਥੇ ਹੀ ਰੋਜ਼ਾਨਾ ਦਾ ਨਾਈਟ ਕਰਫਿਊ ਹੁਣ ਰਾਤ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਈ ਲੱਗਿਆ ਕਰੇਗਾ।