ਹੁਣ ਚੀਨ ‘ਚ ਆਈ ਨਵੀਂ ਬਿਮਾਰੀ 7 ਮੌਤਾਂ, 60 ਬਿਮਾਰ

by mediateam

ਵੈੱਬ ਡੈਸਕ (ਐਨ.ਆਰ.ਆਈ.ਮੀਡਿਆ) : ਕੋਰੋਨਾਵਾਇਰਸ ਨਾਲ ਪੂਰੀ ਦੁਨੀਆ ਜੂਝ ਰਹੀ ਹੈ ਕਿ ਚੀਨ 'ਚ ਇਕ ਨਵੀਂ ਇਨਫੈਕਟਡ ਬਿਮਾਰੀ ਆ ਗਈ ਹੈ। ਇਸ ਬਿਮਾਰੀ ਨਾਲ ਚੀਨ 'ਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਤੇ 60 ਲੋਕ ਬਿਮਾਰ ਹਨ। ਚੀਨ ਦੇ ਸਰਕਾਰੀ ਮੀਡੀਆ ਨੇ ਬੁੱਧਵਾਰ ਨੂੰ ਸ਼ੰਕਾ ਜਤਾਈ ਕਿ ਇਹ ਇਨਫਕੈਸ਼ਨ ਇਨਸਾਨਾਂ 'ਚ ਫ਼ੈਲ ਸਕਦੀ ਹੈ।

ਪੂਰਬੀ ਚੀਨ ਦੇ ਜਿਆਂਗਸੂ ਪ੍ਰਾਂਤ 'ਚ ਪਿਛਲੇ ਛੇ ਮਹੀਮੇ ਦੌਰਾਨ ਐੱਸਐੱਫਟੀਐੱਸ ਵਾਇਰਸ ਨਾਲ 37 ਤੋਂ ਵੱਧ ਲੋਕ ਇਨਫੈਕਟਡ ਹੋਏ ਹਨ। ਪੂਰਬੀ ਚੀਨ ਦੇ ਅਨਹੁਏ ਪ੍ਰਾਂਤ 'ਚ ਵੀ 23 ਲੋਕਾਂ ਦੇ ਇਨਫੈਟਡ ਹੋਣ ਦੀ ਗੱਲ ਸਾਹਮਣੇ ਆਈ ਹੈ।