by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : BCCI ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਦਾ ਕਾਰਜਕਾਲ ਜਲਦ ਹੀ ਖਤਮ ਹੋਣ ਵਾਲਾ ਹੈ। ਦੱਸਿਆ ਜਾ ਰਿਹਾ ਕਿ BCCI ਵਲੋਂ ਅਗਲੀ ਮੀਟਿੰਗ ਦੌਰਾਨ ਨਵੇਂ ਪ੍ਰੈਸੀਡੈਂਟ ਚੁਣਨ ਦੀ ਕਵਾਇਦ ਸ਼ੁਰੂ ਕੀਤੀ ਜਾਵੇਗੀ । BCCI ਦੇ ਸਾਬਕਾ ਭਾਰਤੀ ਕ੍ਰਿਕਟਰ ਤੇ 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਬਰ ਰੋਜ਼ਰ ਬਿੰਨੀ ਨੂੰ ਪ੍ਰਧਾਨ ਬਣਾਈਆਂ ਜਾ ਸਕਦਾ ਹੈ। ਦੱਸ ਦਈਏ ਕਿ ਬਿੰਨੀ ਇਸ ਤੋਂ ਪਹਿਲਾਂ BCCI ਚੋਣ ਕਮੇਟੀ ਦੇ ਪ੍ਰਧਾਨ ਦੇ ਰੂਪ ਵਿੱਚ ਕੰਮ ਕਰ ਚੁਕੇ ਹਨ। ਸਾਬਕਾ ਤੇਜ਼ ਗੇਂਦਬਾਜ਼ ਰੋਜ਼ਰ ਨੂੰ ਹੁਣ ਗਾਂਗੁਲੀ ਦੀ ਥਾਂ ਤੇ ਪ੍ਰਧਾਨ ਦੇਖਿਆ ਜਾ ਸਕਦਾ ਹੈ। 18 ਅਕਤੂਬਰ ਨੂੰ ਹੋਣ ਵਾਲੇ ਚੁਣਾਵਾਂ ਤੇ ਸਾਲਾਨਾਂ ਬੈਠਕ 'ਚ ਰੋਜ਼ਰ ਬਿੰਨੀ ਦਾ ਨਾਂ BCCI ਦੇ ਡਰਾਫਟ ਇਲੈਕਟੋਰਲ ਰੋਲਸ ਵਿੱਚ ਦਿਖਾਈ ਦਿੱਤਾ।