by vikramsehajpal
ਕਾਠਮੰਡੁ (ਸਾਹਿਬ) - ਨੇਪਾਲ ਦੇ ਤ੍ਰਿਭੁਵਨ ਕੋਮਾਂਤਰੀ ਹਵਾਈ ਅੱਡੇ ‘ਤੇ 19 ਵਿਅਕਤੀਆਂ ਨੂੰ ਲਿਜਾ ਰਿਹਾ ਨਿੱਜੀ ਏਅਰਲਾਈਨਜ਼ ਦਾ ਜਹਾਜ਼ ਉਡਾਣ ਭਰਨ ਮੌਕੇ ਦੁਰਘਟਨਾਗ੍ਰਸਤ ਹੋ ਗਿਆ। ਹਵਾਈ ਅੱਡੇ ਤੇ ਤੈਨਾਤ ਸੁਰੱਖਿਆ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਜਹਾਜ਼ ਨੂੰ ਅੱਗ ਲੱਗ ਗਈ ਸੀ ਜੋ ਕਿ ਬੁਝਾ ਦਿੱਤੀ ਗਈ ਹੈ।
ਤਾਜ਼ਾ ਵੇਰਵਿਆਂ ਅਨੁਸਾਰ ਹਾਦਸੇ ਵਿਚ ਹੁਣ ਤੱਕ 18 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਪਾਇਲਟ ਦਾ ਬਚਾਅ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਰਾਇਟਰਜ਼ ਖ਼ਬਰ ਏਜੰਸੀ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਜਹਾਜ਼ ਉਡਾਣ ਭਰਨ ਮੌਕੇ ਰਨਵੇਅ ਤੋਂ ਖ਼ਿਸਕ ਗਿਆ ਸੀ, ਜਿਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ।