ਗੁਆਂਢੀ ਨੇ 9 ਸਾਲਾਂ ਧੀ ਤੇ ਰੱਖੀ ਗੰਦੀ ਨਜ਼ਰ, ਇਹ ਹਾਲ ਕੀਤਾ ਬੇਚਾਰੀ ਦਾ !

by vikramsehajpal

ਬਾਰਾਬੰਕੀ (ਸਾਹਿਬ) - ਜ਼ਿਲੇ ਦੇ ਸ਼ਹਿਰੀ ਖੇਤਰ 'ਚ ਸ਼ਨੀਵਾਰ ਨੂੰ ਇਕ 9 ਸਾਲ ਦੀ ਬੱਚੀ ਨਾਲ ਉਸ ਦੇ ਗੁਆਂਢੀ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਲੜਕੀ ਘਰ 'ਚ ਇਕੱਲੀ ਸੀ ਤਾਂ 25 ਸਾਲਾ ਗੁਆਂਢੀ ਨੇ ਘਰ 'ਚ ਦਾਖਲ ਹੋ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ।

ਲੜਕੀ ਆਪਣੀ ਵਿਧਵਾ ਮਾਂ ਨਾਲ ਰਹਿੰਦੀ ਹੈ। ਵਧੀਕ ਪੁਲਸ ਸੁਪਰਡੈਂਟ ਚਿਰੰਜੀਵੀ ਨਾਥ ਸਿੰਘ ਨੇ ਦੱਸਿਆ ਕਿ ਪੁਲਸ ਨੇ ਲੜਕੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ।