ਡਰੱਗ ਇੰਸਪੈਕਟਰ ਨੇਹਾ ਸ਼ੌਰੀ ਦੇ ਕਤਲ ਦੀ ਜਾਂਚ ਕਰੇਗੀ ਐੱਸਆਈਟੀ

by mediateam

ਮੋਹਾਲੀ , 02 ਅਪ੍ਰੈਲ ( NRI MEDIA )

ਖਰੜ ਸਥਿਤ ਡਰੱਗ ਫੂਡ ਐਂਡ ਕੈਮੀਕਲ ਟੈਸਟਿੰਗ ਲੈਬਾਰਟਰੀ ਵਿੱਚ ਦਿਨ ਦਿਹਾੜੇ ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੌਰੀ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਹੁਣ ਹੋਰ ਵੀ ਜ਼ਿਆਦਾ ਉਲਝ ਚੁੱਕਾ ਹੈ , ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਬਲਵਿੰਦਰ ਸਿੰਘ ਨੇ ਵੀ ਮੌਕੇ ਤੇ ਹੀ ਖੁਦਕੁਸ਼ੀ ਕਰ ਲਈ ਪਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ , ਸੋਸ਼ਲ ਮੀਡੀਆ ਤੇ ਲਗਾਤਾਰ ਇਸ ਮਾਮਲੇ ਨੂੰ ਚੁੱਕਿਆ ਜਾ ਰਿਹਾ ਹੈ , ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਹੈ , ਹੁਣ ਇਸ ਮਾਮਲੇ ਦੀ ਜਾਂਚ ਐੱਸਆਈਟੀ ਕਰੇਗੀ |


ਐਸਐਸਪੀ ਮੋਹਾਲੀ, ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਇਸ ਕੇਸ ਦੇ ਸੱਚ ਨੂੰ ਪ੍ਰਾਪਤ ਕਰਨ ਲਈ ਚਾਰ ਮੈਂਬਰੀ ਐੱਸਆਈਟੀ ਦਾ ਗਠਨ ਕੀਤਾ ਗਿਆ ਹੈ, ਐਸਆਈਟੀ ਟੀਮ ਵਿੱਚ ਐਸ.ਪੀ. ਸਿਟੀ ਹਰਵਿੰਦਰ ਸਿੰਘ ਵਿਰਕ, ਡੀਐਸਪੀ (ਡੀ) ਗੁਰਦੇਵ ਸਿੰਘ ਧਾਲੀਵਾਲ, ਡੀ.ਐਸ.ਪੀ. ਖਰੜ ਦੀਪ ਕਮਲ ਅਤੇ ਐਸ.ਐਚ.ਓ. ਭਗਵੰਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ |

ਐਸਆਈਟੀ ਇਹ ਪੜਚੋਲ ਕਰੇਗੀ ਕਿ ਦੋਸ਼ੀ ਬਲਵਿੰਦਰ ਸਿੰਘ ਨੇ ਲਾਇਸੰਸ ਰੱਦ ਹੋਣ ਦੇ 10 ਸਾਲ ਬਾਅਦ ਬਦਲਾ ਲੈਣ ਦੀ ਉਡੀਕ ਕਿਉਂ ਕੀਤੀ , ਇਹ ਪਤਾ ਕੀਤਾ ਜਾਵੇਗਾ ਕਿ ਉਸਨੇ ਸੁਰਖਿਆ ਵਿੱਚ ਆਏ ਡਰੱਗ ਮਾਫੀਆ ਲਾਇ ਤਾਂ ਇਹ ਕਦਮ ਨਹੀਂ ਚੁੱਕਿਆ ,ਕਿਉਕਿ ਡਰੱਗ ਇੰਸਪੈਕਟਰ ਦੇ ਪਰਿਵਾਰ ਅਨੁਸਾਰ ਨੇਹਾ ਸ਼ੌਰੀਆ ਡਰੱਗ ਮਾਫੀਆ ਦੇ ਖਿਲਾਫ ਪਿਛਲੇ ਲੰਬੇ ਤੋਂ ਲੜਾਈ ਲੜ ਰਹੀ ਸੀ ਅਤੇ ਉਸ ਦੇ ਰਵੱਈਏ ਕਰਕੇ ਬਹੁਤ ਸਾਰੇ ਗੈਰਕਾਨੂੰਨੀ ਲੋਕ ਸਮੱਸਿਆ ਵਿੱਚ ਸਨ |