by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਜ਼ਿਮਨੀ ਚੋਣ ਦੇ ਅੱਜ ਨਤੀਜਿਆਂ ਦਾ ਐਲਾਨ ਕੀਤਾ ਜਾਣਾ ਹੈ। ਉੱਥੇ ਹੀ ਆਮ ਆਦਮੀ ਪਾਰਟੀ ਦੇ ਉਮਦੀਵਾਰ ਸੁਸ਼ੀਲ ਰਿੰਕੂ ਸਭ ਤੋਂ ਅੱਗੇ ਚੱਲ ਰਹੇ ਹਨ, ਜਦਕਿ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਦੂਜੇ ਨੰਬਰ 'ਤੇ ਹੈ। ਦੱਸ ਦਈਏ ਕਿ ਇਸ ਦੌਰਾਨ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲਾ 1000 ਦੇ ਕਰੀਬ ਵੋਟਾਂ ਲੈ ਗਿਆ । ਉਸ ਨੂੰ 992 ਵੋਟਾਂ ਹੁਣ ਤੱਕ ਪੈ ਚੁੱਕਿਆ ਹਨ। ਨੀਟੂ ਨੇ ਮੀਡੀਆ 'ਤੇ ਗੱਲ ਕਰਦੇ ਕਿਹਾ: ਮੈ ਵੋਟਰਾਂ ਤੋਂ ਬਹੁਤ ਖੁਸ਼ ਹਾਂ… ਚਲੋ ਇਸ ਵਾਰ ਬਦਲਾਅ ਤਾਂ ਆਵੇਗਾ । ਇਸ ਵਾਰ ਨਹੀ ਜਿੱਤਿਆ ਪਰ ਅਗਲੀ ਵਾਰ ਜਿੱਤ ਹਾਸਲ ਕਰਾਂਗਾ । ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਜਸ਼ਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ।