NEET ਦਾ ਰਿਜਲਟ ਐਲਾਨ, ਫਗਵਾੜਾ ਦੇ ਈਸ਼ ਅਰੋੜਾ, ਓਸ਼ੋ ਅਰੋੜਾ ਨੇ ਰੋਸ਼ਨ ਕੀਤਾ ਮਾਤਾ-ਪਿਤਾ ਦਾ ਨਾਂ

by mediateam

ਫਗਵਾੜਾ : ਦੇਸ਼ ਭਰ ਦੇ ਮੈਡੀਕਲ ਕਾਲਜ ਤੇ ਯੂਨੀਵਰਸਿਟੀ 'ਚ ਦਾਖਲੇ ਲਈ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਲਏ ਗਏ National Eligibility cum Entrance Test ਦਾ ਰਿਜਲਟ ਐਲਾਨ ਕਰ ਦਿੱਤਾ ਗਿਆ ਹੈ। Neet 2019 Result ਨੈਸ਼ਨਲ ਟੈਸਟਿੰਗ ਏਜੰਸੀ ਦੀ ਆਫਿਸ਼ਿਅਲ ਵੈੱਬਸਾਈਟ ntaneet.nic.in 'ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ 'ਚ ਫਗਵਾੜਾ ਦੇ ਡਾ.ਸਿਮਨਨ ਅਰੋੜਾ ਤੇ ਸੁਮਨ ਅਰੋੜਾ ਦੇ ਇਕ ਬੇਟੇ ਈਸ਼ ਅਰੋੜਾ ਨੇ ਆਲ਼ ਇੰਡੀਆ 263 ਰੈਂਕ ਹਾਸਿਲ ਕੀਤਾ ਹੈ। ਉਨ੍ਹਾਂ ਦੇ ਦੂਜੇ ਬੇਟੇ ਓਸ਼ੋ ਅਰੋੜਾ ਨੇ 2663 ਰੈਂਕ ਪਾਇਆ ਹੈ। 

ਦੋਵੇਂ ਦਿੱਲੀ ਪਬਲਿਕ ਸਕੂਲ ਦੇ ਸਟੂਡੇਂਟ ਹਨ ਤੇ ਆਕਾਸ਼ ਇੰਸਟਿਚਿਊਟ ਤੋਂ ਕੋਚਿੰਗ ਲੈ ਰਹੇ ਸਨ। Neet 2019 Result 'ਚ ਰਾਜਸਥਾਨ ਨੇ ਨਲਿਨ ਖੰਡੇਵਾਲ ਨੇ ਟਾਪ ਕੀਤਾ ਹੈ। ਉਨ੍ਹਾਂ 720 ਤੋਂ 701 ਅੰਕ ਹਾਸਿਲ ਕੀਤੇ ਹਨ। ਸੈਕੇਂਡ ਟਾਪਰ ਦਿੱਲੀ ਦੇ ਭਾਵਿਕ ਬੰਸਲ ਤੇ ਥਰਡ ਟਾਪਰ ਯੂਪੀ ਦੇ ਅਕਸ਼ਤ ਕੌਸ਼ਿਕ ਹੈ। ਉਨ੍ਹਾਂ 720 'ਚੋਂ 700 ਨੰਬਰ ਹਾਸਿਲ ਮਿਲੇ ਹਨ। ਕੁੜੀਆਂ 'ਚ ਮਾਧੂਰੀ ਰੈੱਡੀ ਨੇ ਟਾਪ ਕੀਤਾ ਹੈ, ਜਿਨ੍ਹਾਂ ਦੀ ਰੈਂਕ 7 ਹੈ। ਤੇਲੰਗਾਨਾ ਦੀ ਮਾਧੂਰੀ ਨੇ 720 ਚੋਂ 695 ਅੰਕ ਪ੍ਰਾਪਤ ਕੀਤੇ ਹਨ। ਇਸ ਸਾਲ ਕਰੀਬ 14.10 ਲੱਖ ਸਟੂਡੇਂਟਸ ਪ੍ਰੀਖਿਆ 'ਚ ਸ਼ਾਮਲ ਹੋਏ ਸਨ।