by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟੋਕੀਓ ਓਲੰਪਿਕ 2020 ਦੇ ਨੀਰਜ ਚੋਪੜਾ ਨੇ ਫਿਨਲੈਂਡ 'ਚ ਚੱਲ ਰਹੀਆਂ ਕੁਓਰਟੇਨ ਖੇਡਾਂ 'ਚ ਸੋਨ ਤਗਮਾ ਜਿੱਤਿਆ। ਨੀਰਜ ਚੋਪੜਾ ਨੇ ਆਪਣੀਆਂ ਤਿੰਨ ਕੋਸ਼ਿਸ਼ਾਂ 'ਚ 86.69 ਮੀਟਰ ਦੀ ਸਭ ਤੋਂ ਉੱਚੀ ਦੂਰੀ ਲਈ ਜੈਵਲਿਨ ਸੁੱਟਿਆ। ਕੋਈ ਵੀ ਖਿਡਾਰੀ ਇਸ ਦਾ ਮੁਕਾਬਲਾ ਨਹੀਂ ਕਰ ਸਕਿਆ।
ਇਸ ਮੁਕਾਬਲੇ 'ਚ ਵਾਲਕੋਟ ਨੇ ਭਾਰਤੀ ਜੈਵਲਿਨ ਥ੍ਰੋਅਰ ਤੋਂ ਸਿਰਫ਼ .03 ਮੀਟਰ ਪਿੱਛੇ ਰਹਿ ਕੇ 86.64 ਮੀਟਰ ਥਰੋਅ ਨਾਲ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ, ਜਦਕਿ ਪੀਟਰਸ ਨੇ 84.75 ਮੀਟਰ ਥਰੋਅ ਕਰਕੇ ਤੀਜਾ ਸਥਾਨ ਹਾਸਲ ਕੀਤਾ। ਭਾਰਤ ਨੂੰ ਉਸ ਤੋਂ ਹੋਰ ਮੈਡਲਾਂ ਦੀ ਉਮੀਦ ਹੈ।
ਮੁਕਾਬਲੇ ਦੌਰਾਨ ਖਿਡਾਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੀਂਹ ਕਾਰਨ ਟਰੈਕ 'ਤੇ ਪਾਣੀ ਭਰ ਗਿਆ। ਇਸ ਨਾਲ ਖਿਡਾਰੀਆਂ ਨੂੰ ਰਨ-ਅੱਪ ਲੈਣ 'ਚ ਰੁਕਾਵਟ ਆਈ।