by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਂਸਰ ਦੀ ਦੂਜੀ ਸਟੇਜ ਨਾਲ ਪੀੜਤ ਨਵਜੋਤ ਕੌਰ ਨਾਲ ਪਤੀ ਨਵਜੋਤ ਸਿੱਧੂ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਨਵਜੋਤ ਸਿੱਧੂ ਨੇ ਪੋਸਟ ਸਾਂਝੀ ਕਰਦੇ ਲਿਖਿਆ ਕਿ ਉਹ ਕੈਂਸਰ ਵਰਗੀ ਬਿਮਾਰੀ ਨਾਲ ਲੜ ਰਹੀ ਹੈ…. ਵਾਹਿਗੁਰੂ ਦੀ ਰਜ਼ਾ ਨੂੰ ਮੰਨ ਕੇ । ਇਸ ਮੌਕੇ ਉਨ੍ਹਾਂ ਨੇ ਸਾਰੀਆਂ ਦਾ ਧੰਨਵਾਦ ਕੀਤਾ, ਜੋ ਉਸਦੀ ਜਲਦੀ ਠੀਕ ਹੋਣ ਲਈ ਅਰਦਾਸ ਕਰ ਰਹੇ ਹਨ। ਦੱਸ ਦਈਏ ਕਿ ਨਵਜੋਤ ਕੌਰ ਨੂੰ ਦੂਜੇ ਸਟੇਜ ਦਾ ਕੈਂਸਰ ਹੈ। ਇਸ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਜਾ ਕੇ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਸਫ਼ਲ ਸਰਜਰੀ ਹੋਈ ਸੀ, ਉੱਥੇ ਹੀ ਜਦੋ ਨਵਜੋਤ ਸਿੱਧੂ ਜੇਲ੍ਹ ਵਿੱਚ ਬੰਦ ਸੀ। ਉਨ੍ਹਾਂ ਨੇ ਭਾਵੁਕ ਹੁੰਦੇ ਪੋਸਟ ਸਾਂਝੀ ਕੀਤੀ ਸੀ ਕਿ ਖ਼ਤਰਨਾਕ ਕੈਂਸਰ ਦਾ ਪਤਾ ਲੱਗਾ ਹੈ,ਇਹ ਕੈਂਸਰ ਦੂਜੀ ਸਟੇਜ 'ਚ ਹੈ। ਬਿਕਰਮ ਸਿੰਘ ਮਜੀਠੀਆ ਵਲੋਂ ਟਵੀਟ ਕਰਕੇ ਨਵਜੋਤ ਕੌਰ ਲਈ ਅਰਦਾਸ ਕੀਤੀ ਗਈ ।