ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਗਈ ਸੀ, ਜਿਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਦੀ ਤਾਰੀਫ਼ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਿਫ਼ਤਾਂ ਕਰਨ ਵਾਲੇ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਨਿਸ਼ਾਨਾ ਸਾਧ ਰਹੇ ਹਨ।
ਨਵਜੋਤ ਸਿੱਧੂ ਨੇ ਪਹਿਲਾ ਟਵੀਟ ਕਰਦੇ ਹੋਏ ਲਿਖਿਆ ਕਿ ‘‘ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸਿਰਫ਼ ਐਲਾਨ…ਕੋਈ ਮਤਲਬ ਨਹੀਂ। ਕਣਕ ਉਤਪਾਦਕ ਕਿਸਾਨਾਂ ਨੂੰ ਬੋਨਸ ਦੇਣ ਦਾ ਮੁੱਖ ਮੰਤਰੀ ਦਾ ਵਾਅਦਾ ਕਿੱਥੇ ਗਿਆ? ਕੀ ਸਰਕਾਰ ਕੋਲ ਵਾਅਦਾ ਕੀਤਾ ਗਿਆ ਬੋਨਸ ਦੇਣ ਲਈ 5000 ਕਰੋੜ ਰੁਪਏ ਹਨ?
ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘‘ਮੈਂ ਮਿਲਣ ਲਈ ਤਿਆਰ ਹਾਂ ਪਰ ਮੁਲਾਕਾਤ ਦਾ ਤਰੀਕਾ 'ਮੁਰਦਾਬਾਦ' ਨਹੀਂ' ਹੋਣਾ ਚਾਹੀਦਾ। ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ। ਮੈਂ ਵੀ ਕਿਸਾਨ ਦਾ ਪੁੱਤ ਹਾਂ, ਖੇਤੀਬਾੜੀ ਬਾਰੇ ਮੈਨੂੰ ਵੀ ਪਤਾ ਹੈ। ਇੱਕ ਸਾਲ ਮੇਰਾ ਸਹਿਯੋਗ ਤਾਂ ਦਿਓ ਮੈਂ ਖੇਤੀ ਦੇ ਸਾਰੇ ਘਾਟੇ ਪੂਰੇ ਕਰ ਦਿਆਂਗਾ।’’