by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਰੇਤ ਮਾਮਲੇ ’ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਵੱਡਾ ਹਮਲਾ ਬੋਲਿਆ ਹੈ। ਸਿੱਧੂ ਨੇ ਆਖਿਆ ਹੈ ਕਿ ਠੇਕੇਦਾਰੀ ਸਿਸਟਮ ਪੰਜਾਬ ਦੀਆਂ ਜੜ੍ਹਾਂ ’ਚ ਬੈਠ ਚੁੱਕਾ ਹੈ। ਬੇਰੁਜ਼ਗਾਰੀ ਖ਼ਤਮ ਕਰਨ ਦਾ ਵਾਅਦਾ ਕਰਕੇ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਸੀ ਪਰ ਮਜ਼ਦੂਰ, ਠੇਕੇਦਾਰ, ਦੁਕਾਨਦਾਰ ਵਿਹਲੇ ਬੈਠਣ ਨੂੰ ਮਜਬੂਰ ਹਨ। ਝੂਠ ਬੋਲਣ ਦੇ ਮਾਮਲੇ ਵਿਚ ਕੇਜਰੀਵਾਲ ਸੁਖਬੀਰ ਬਾਦਲ ਤੋਂ ਵੀ ਅੱਗੇ ਲੰਘ ਗਿਆ ਹੈ।
ਸਿੱਧੂ ਨੇ ਕਿਹਾ ਕਿ ਪਿਛਲੇ ਸਮੇਂ 'ਚ ਅਕਾਲੀ ਅਤੇ ਕਾਂਗਰਸ ਸਰਕਾਰਾਂ ਇਕੱਠਿਆਂ ਮਿਲ ਕੇ ਵੀ 200 ਕਰੋੜ ਰੁਪਏ ਰੇਤਾ ’ਚੋਂ ਨਹੀਂ ਕੱਢ ਸਕੀਆਂ ਜਦਕਿ ਕੇਜਰੀਵਾਲ 20000 ਕਰੋੜ ਰਪੁਏ ਦੀ ਗੱਲ ਕਰਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਬਨਾਉਣ ਤੋਂ ਮਹਿਜ਼ ਇਕ ਮਹੀਨੇ ਬਾਅਦ ਹੀ 7 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਗਿਆ।