ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਾਨ ਸਰਕਾਰ ਖ਼ਿਲਾਫ਼ ਰਾਜਪੁਰਾ-ਨਾਭਾ ਥਰਮਲ ਪਲਾਂਟ ਦੇ ਅੱਗੇ ਧਰਨਾ ਪ੍ਰਦਰਸ਼ਨ ਦਿੱਤਾ। ਸਿੱਧੂ ਨੇ ਕਿਹਾ ਕਿ ਉਹ ਲੋਕਾਂ ਦੀ ਆਵਾਜ਼ ਚੁੱਕਣ ਲਈ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਤਿੰਨ ਘੰਟੇ ਬਿਜਲੀ ਆਉਂਦੀ ਹੈ। ਪੰਜਾਬ 2 ਰੁਪਏ ਦੀ ਬਿਜਲੀ 16-17 ਰੁਪਏ ’ਚ ਖ਼ਰੀਦ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਮਾਂਡ ਤੋਂ ਘੱਟ ਬਿਜਲੀ ਦਿੱਤੀ ਜਾ ਰਹੀ ਹੈ।
ਸਿੱਧੂ ਦਾ ਕਹਿਣਾ ਹੈ ਕਿ ਝੋਨੇ ਦੇ ਸਮੇਂ 17 ਹਜ਼ਾਰ ਮੈਗਾਵਾਟ ਬਿਜਲੀ ਦੀ ਮੰਗ ਹੋਵੇਗੀ। ਸਿੱਧੂ ਨੇ ਕਿਹਾ ਕਿ ਮਾਨ ਸਰਕਾਰ ਸੂਬੇ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਦੀ ਬਜਾਏ ਹੋਰ ਫਸਾ ਰਹੀ ਹੈ। ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਪੰਜਾਬ ਦੇ ਮਸਲਿਆਂ 'ਤੇ ਬਹਿਸ ਕਰਨ ਲਈ ਤਿਆਰ ਹਨ, ਸਮਾਂ ਤੇ ਜਗ੍ਹਾ ਤੈਅ ਕੀਤੀ ਜਾਵੇ। ਸਿੱਧੂ ਨੇ 'ਆਪ' ਸਰਕਾਰ ਨੂੰ ਬਿਜਲੀ ਅਤੇ ਨੌਕਰੀਆਂ ਦੇ ਮਾਮਲਿਆਂ 'ਤੇ ਸਵਾਲ ਕੀਤੇ ਹਨ।
ਚੋਣਾਂ ਤੋਂ ਬਾਅਦ ਸਿੱਧੂ ਲਗਾਤਾਰ ਐਕਟਿਵ ਨਜ਼ਰ ਆ ਰਹੇ ਹਨ। ਇਹ ਦੱਸਣਾ ਮੁਸ਼ਕਿਲ ਹੈ ਕਿ ਆਖ਼ਿਰ ਸਿੱਧੂ ਦਾ ਪਲਾਨ ਕੀ ਹੈ। ਉਹ ਆਪਣੇ ਪੱਧਰ ’ਤੇ ਸਰਕਾਰ ਨੂੰ ਘੇਰਣ ਲਈ ਮੈਦਾਨ ’ਚ ਉਤਰੇ ਹਨ। ਪਿਛਲੇ ਦਿਨੀਂ ਸਿੱਧੂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ।