ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ ਦੇ ਖਾਰਕੀਵ ’ਚ ਮਾਰੇ ਗਏ ਨਵੀਨ ਸ਼ੇਖਰੱਪਾ ਗਿਆਨਗੌੜਾ ਦੇ ਪਿਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ 3 ਦਿਨਾਂ ’ਚ ਮੇਰੇ ਪੁੱਤ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਦਾ ਭਰੋਸਾ ਦਿੱਤਾ ਹੈ। \PM ਮੋਦੀ ਨੇ ਕਿਹਾ ਕਿ ਦੇਸ਼ ਜੰਗ ਦੀ ਸਥਿਤੀ ’ਚ ਹੈ ਅਤੇ ਮ੍ਰਿਤਕ ਦੇਹ ਨੂੰ ਵਾਪਸ ਲਿਆਉਣਾ ਮੁਸ਼ਕਲ ਹੋਵੇਗਾ।
ਨਵੀਨ ਦੇ ਪਿਤਾ ਨੇ ਵਿਦੇਸ਼ ਮੰਤਰਾਲਾ ਅਤੇ ਸਿਆਸੀ ਆਗੂਆਂ ਨਾਲ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬੇਨਤੀ ਕੀਤੀ। ਨਵੀਨ ਦੇ ਮਾਤਾ-ਪਿਤਾ ਨੇ ਪ੍ਰਧਾਨ ਮੰਤਰੀ ਨੂੰ ਭਾਰਤ ’ਚ ਮੈਡੀਕਲ ਸਿੱਖਿਆ ਨੂੰ ਸਸਤਾ ਬਣਾਉਣ ਦੀ ਅਪੀਲ ਕੀਤੀ, ਤਾਂ ਕਿ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਜਾਣ ਨੂੰ ਮਜ਼ਬੂਰ ਨਾ ਹੋਣ।
ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਐੱਮ. ਬੀ. ਬੀ. ਐੱਸ. ਦੀ ਡਿਗਰੀ ਦਿਵਾਉਣ ਲਈ ਮਾਤਾ-ਪਿਤਾ ਨੂੰ ਇਕ ਤੋਂ ਦੋ ਕਰੋੜ ਰੁਪਏ ਖਰਚ ਕਰਨੇ ਪੈਂਦੇ ਹਨ। ਮੇਰਾ ਪੁੱਤਰ ਬਹੁਤ ਬੁੱਧੀਮਾਨ ਸੀ ਅਤੇ ਉਸ ਨੇ ਪੀ. ਯੂ. ਸੀ. ਇਮਤਿਹਾਨ ’ਚ 90 ਫ਼ੀਸਦੀ ਅੰਕ ਹਾਸਲ ਕੀਤੇ ਸਨ। ਉਹ ਡਾਕਟਰ ਬਣਨਾ ਚਾਹੁੰਦਾ ਸੀ।