by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : 50 ਸਾਲ ਪਹਿਲਾ ਅਮਰੀਕਾ ਦੇ ਅਪੋਲੋ ਪ੍ਰੋਗਰਾਮ ਤੋਂ ਬਾਅਦ ਨਾਸਾ ਦੇ ਨਵੇਂ ਚੰਦਰਮਾ ਰਾਕੇਟ ਨੇ ਤਿੰਨ ਟੈਸਟ ਡਮੀ ਦੇ ਨਾਲ ਆਪਣੀ ਪਹਿਲੀ ਉਡਾਨ ਭਰੀ। ਦੱਸਿਆ ਜਾ ਰਿਹਾ 3 ਹਫਤਿਆਂ ਦੀ ਮੇਕ ਜਾਂ ਬ੍ਰੇਕ ਸ਼ੈਕਡਾਉਨ ਉਡਾਨ ਦੌਰਾਨ ਸਭ ਕੁਝ ਠੀਕ ਰਿਹਾ ਤਾਂ ਰਾਕੇਟ ਇਕ ਖਾਲੀ ਕਰੂ ਕੈਪਸੂਲ ਨੂੰ ਚੰਦਰਮਾ ਦੇ ਦੁਆਲੇ ਇਕ ਚੋੜੀ ਪੰਧ 'ਚ ਭੇਜੇਗਾ। ਫਿਰ ਦਸੰਬਰ 'ਚ ਪ੍ਰਸ਼ਾਂਤ ਦੇ ਉਪਰ ਇਕ ਸਪਲੈਸ਼ਡਾਊਨ ਦੇ ਨਾਲ ਕੈਪਸੂਲ ਨੂੰ ਧਰਤੀ 'ਤੇ ਵਾਪਸ ਭੇਜ ਦੇਵੇਗਾ। ਹੁਣ ਨਾਸਾ ਨੇ ਇਕ ਵਾਰ ਫਿਰ ਆਪਣਾ ਚੰਦਰਮਾ ਮਿਸ਼ਨ ਅਰਟੇਮਿਸ -1 ਲਾਂਚ ਕੀਤਾ ਹੈ ।ਅਰਟੇਮਿਸ -1 ਚੰਦਰਮਾ ਮਿਸ਼ਨ ਮੈਨੇਜਰ ਮਾਈਕ ਨੇ ਕਿਹਾ ਕਿ ਤੂਫ਼ਾਨ ਨਿਕੋਲ ਜਿਸ ਨੇ ਹਾਲ ਹੀ 'ਚ ਫਲੋਰੀਡਾ ਨੂੰ ਮਾਰਿਆ ਤੇ ਪੁਲਾੜ ਯਾਨ ਦਾ ਇਕ ਹਿਸਾ ਢਿੱਲਾ ਕਰ ਦਿੱਤਾ। ਇਸ ਕਾਰਨ ਹੀ ਲਿਫਟ ਆਫ ਦੌਰਾਨ ਸਮਸਿਆ ਆ ਸਕਦੀ ਹੈ। ਦੱਸ ਦਈਏ ਕਿ 2024 ਦੇ ਕੋਲ ਅਰਟੇਮਿਸ -2 ਨੂੰ ਲਾਂਚ ਕਰਨ ਦੀ ਯੋਜਨਾ ਹੈ ।