ਚੰਡੀਗੜ੍ਹ (ਦੇਵ ਇੰਦਰਜੀਤ)- ਪੰਜਾਬ ਕਾਂਗਰਸ ਵਿੱਚ ਸਿਆਸੀ ਹਲਚਲ ਜਾਰੀ ਹੈ | ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਫਿਰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਵਜੋਂ ਅਸਤੀਫੇ ਦੇ ਦਿੱਤਾ । ਸਿੱਧੂ ਦੇ ਅਸਤੀਫੇ ਨੇ ਕਾਂਗਰਸ ਦੀਆਂ ਚਿੰਤਾਵਾਂ ਵਧਾ ਦਿੱਤੀਆਂ ।
ਅਜਿਹੇ ਸਿਆਸੀ ਸੰਕਟ ਦੇ ਵਿੱਚਕਾਰ ਸਿੱਧੂ ਦੀ ਧੀ ਰਾਬੀਆ ਦਾ ਬਿਆਨ ਸਾਹਮਣੇ ਆਇਆ ਹੈ । ਪਿਤਾ ਬਾਰੇ ਸਵਾਲ ਸੁਣ ਕੇ ਸਿੱਧੂ ਦੀ ਧੀ ਭਾਵੁਕ ਹੋ ਗਈ ਅਤੇ ਕਿਹਾ ਕਿ ਉਸਦੇ ਪਿਤਾ ਵੱਡੀ ਲੜਾਈ ਲੜ ਰਹੇ ਹਨ ਅਤੇ ਉਹ ਲੜਦੇ ਰਹਿਣਗੇ । ਉਨ੍ਹਾਂ ਕਿਹਾ ਕਿ ਲੋਕ ਕਈ ਵਾਰ ਸਮਝਦੇ ਨਹੀਂ । ਕੀ ਤੁਸੀਂ ਅਜਿਹੇ ਨੇਤਾ ਚਾਹੁੰਦੇ ਹੋ ਜੋ ਪੰਜਾਬ ਪ੍ਰਤੀ ਭਾਵੁਕ ਨਾ ਹੋਣ? ਪਾਪਾ ਭਾਵਨਾਤਮਕ ਹਨ ਕਿਉਂਕਿ ਉਹ ਦਰਦ ਮਹਿਸੂਸ ਕਰਦੇ ਹਨ । ਤੁਸੀਂ ਮੈਨੂੰ ਦੱਸੋ ਕੀ ਅਜਿਹਾ ਨਹੀਂ ਹੋਣਾ ਚਾਹੀਦਾ? ਰਾਬੀਆ ਨੇ ਕਿਹਾ ਕਿ ਉਸ ਦੇ ਪਿਤਾ ਦਾ ਪੰਜਾਬ ਨਾਲ ਬਹੁਤ ਪਿਆਰ ਹੈ । ਉਨ੍ਹਾਂ ਇਹ ਗੱਲਾਂ ਇੱਕ ਪਾਰਕ ਦੇ ਉਦਘਾਟਨ ਦੌਰਾਨ ਮੀਡੀਆ ਨੂੰ ਕਹੀਆਂ ।