by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਸਿੱਧੂ ਮੂਸੇ ਵਾਲਾ ਦਾ ਨਾਂ ‘ਹਾਲੀਵੁੱਡ ਵਾਕ ਆਫ ਫੇਮ’ ’ਚ ਲੱਗਾ ਨਜ਼ਰ ਆ ਰਿਹਾ ਹੈ।
ਤਸਵੀਰਾਂ ’ਚ ਜੋ ਸ਼ਖ਼ਸ ਨਜ਼ਰ ਆ ਰਿਹਾ ਹੈ, ਉਸ ਦਾ ਨਾਂ ਮਨੀ ਸਿੱਧੂ ਹੈ, ਜੋ ਸਿੱਧੂ ਮੂਸੇ ਵਾਲਾ ਦਾ ਫੈਨ ਹੈ। ਮਨੀ ਸਿੱਧੂ ਨੇ ਹੀ ਪੈਸੇ ਦੇ ਕੇ ਅਸਥਾਈ ਤੌਰ ’ਤੇ ਸਿੱਧੂ ਮੂਸੇ ਵਾਲਾ ਦਾ ਨਾਂ ‘ਹਾਲੀਵੁੱਡ ਵਾਕ ਆਫ ਫੇਮ’ ’ਚ ਲਗਵਾਇਆ ਹੈ। ਫਿਲਹਾਲ ਇਹ ਅਸਲੀ ਹੈ ਪਰ ਸਿੱਧੂ ਮੂਸੇ ਵਾਲਾ ਦਾ ਨਾਂ ਇਥੇ ਅਧਿਕਾਰਕ ਤੌਰ ’ਤੇ ਨਹੀਂ ਲਗਾਇਆ ਗਿਆ ਹੈ।