ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਕਈ ਵੱਡੇ ਖ਼ੁਲਾਸੇ ਕੀਤੇ ਗਏ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਕਈ ਗੈਂਗਸਟਰਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਇਕ ਨਵਾਂ ਮੋੜ ਸਾਹਮਣੇ ਆਇਆ ਹੈ । ਸਿੱਧੂ ਦੇ ਪਿਤਾ ਵਲੋਂ ਮਿਊਜ਼ਿਕ ਇੰਡਸਟਰੀ ਨਾਲ ਜੁੜੇ 2 ਵਿਅਕਤੀਆਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇ ਨਾਮ ਇੰਡਸਟਰੀ ਵਿੱਚ ਕਾਫੀ ਮਸ਼ਹੂਰ ਹਨ।
ਜਦੋ ਦਾ ਸਿੱਧੂ ਦੇ ਪਿਤਾ ਨੇ ਸ਼ੱਕ ਜ਼ਾਹਿਰ ਕੀਤਾ ਸੀ। ਉਸ ਸਮੇ ਤੋਂ ਹੀ ਪੁਲਿਸ ਅਧਿਕਾਰੀ ਸਿੱਧੂ ਦੇ ਪਿਤਾ ਦੇ ਸੰਪਰਕ ਵਿੱਚ ਹਨ । ਇਹ 2 ਮਸ਼ਹੂਰ ਨਾਂ ਨਵਜੋਤ ਸਿੰਘ ਪੰਧੇਰ ਤੇ ਕੰਵਰ ਗਰੇਵਾਲ ਹਨ। ਜਿਨ੍ਹਾਂ ਦੇ ਨਾਮ ਮਾਮਲੇ ਵਿੱਚ ਸਾਹਮਣੇ ਆਏ ਹਨ ਦੱਸਿਆ ਜਾ ਰਿਹਾ ਹੈ। ਕਿ ਸਿੱਧੂ ਦੇ ਮਾਮਲੇ ਵਿੱਚ ਜਲਦ ਹੀ ਚਲਾਨ ਪੇਸ਼ ਕੀਤਾ ਜਾਵੇਗਾ। ਉਸ ਤੋਂ ਪਹਿਲਾ ਹੀ ਸਿੱਧੂ ਤੇ ਪੰਜਾਬੀ ਗਾਇਕ ਕੰਵਰ ਜਵਾਲ ਗਰੇਵਾਲ ਦਾ ਗੀਤ ਯੂ -ਟਿਊਬ ਤੋਂ ਹਟਾ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਨੂੰ ਇਨਸਾਫ ਦਵਾਉਣ ਲਈ ਉਸ ਨੇ ਮਾਪਿਆਂ ਵਲੋਂ ਸਭ ਨੂੰ ਕੈਂਡਲ ਮਾਰਚ ਨਿਕਲਣ ਦੀ ਅਪੀਲ ਕੀਤੀ ਗਈ ਸੀ।