by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਜੀਠਾ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਨਾਬਾਲਗ ਕੁੜੀ ਨਾਲ ਬਲਾਤਕਾਰ ਤੋਂ ਬਾਅਦ ਉਸ ਦਾ ਕਤਲ ਕਰਕੇ ਕਰ ਦਿੱਤਾ ਗਿਆ। ਮ੍ਰਿਤਕ ਕੁੜੀ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਹ ਆਪਣੀ ਨਾਬਾਲਗ ਬੱਚੀ ਨਾਲ ਇੱਕਲੀ ਰਹਿੰਦੀ ਸੀ। ਪਿੰਡ 'ਚ ਰਿਸ਼ਤੇਦਾਰ ਦਾ ਵਿਆਹ ਹੋਣ ਕਰਕੇ ਉਸ ਦੀ ਕੁੜੀ ਨੇ ਉਸ ਨੂੰ ਨਵੇਂ ਕੱਪੜੇ ਲਿਆਉਣ ਲਈ ਕਿਹਾ ਸੀ, ਉਹ ਬੈਂਕ 'ਚੋ ਪੈਨਸ਼ਨ ਦੇ ਪਾਸੇ ਕਢਵਾਉਣ ਲਈ ਗਈ ਤੇ ਉਸ ਦੀ ਧੀ ਘਰ 'ਚ ਇੱਕਲੀ ਸੀ। ਜਦ ਉਹ ਘਰ ਵਾਪਸ ਆਈ ਤਾਂ ਉਸ ਦੀ ਧੀ ਦੀ ਲਾਸ਼ ਗਾਰਡਰ ਨਾਲ ਲਟਕ ਰਹੀ ਸੀ। ਉਸ ਦੀ ਧੀ ਦੀ ਮੌਤ ਹੋ ਚੁੱਕੀ ਸੀ। ਉਸ ਨੂੰ ਸ਼ੱਕ ਹੋਇਆ ਕਿ ਸੁਲਤਾਨਪੁਰ ਤੋਂ ਆਏ 2 ਵਿਅਕਤੀ ਜਿਨ੍ਹਾਂ ਨੂੰ ਉਹ ਜਾਂਦੀ ਹੈ। ਉਨ੍ਹਾਂ ਨੇ ਪਹਿਲਾਂ ਉਸ ਦੀ ਧੀ ਨਾਲ ਬਲਾਤਕਾਰ ਕੀਤਾ। ਫਿਰ ਉਸ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।