by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਰਟ ਕੰਪਲੈਕਸ ਦੇ ਬਾਹਰ ਉਸ ਸਮੇ ਹੰਗਾਮਾ ਹੋ ਗਿਆ ਜਦੋ ਇੱਕ ਵਿਅਕਤੀ ਬਿਨਾਂ ਤਲਾਕ ਦਿੱਤੇ ਦੂਜੀ ਔਰਤ ਨਾਲ ਵਿਆਹ ਕਰਵਾਉਣ ਪਹੁੰਚਿਆ, ਉਸ ਦੌਰਾਨ ਹੀ ਉਸ ਦੀ ਪਹਿਲੀ ਪਤਨੀ ਤੇ ਪਰਿਵਾਰਿਕ ਮੈਬਰਾਂ ਨੇ ਮਿਲ ਕੇ ਨੌਜਵਾਨ ਦੀ ਕੁੱਟਮਾਰ ਕੀਤੀ। ਇਸ ਘਟਨਾ ਦੌਰਾਨ ਨੌਜਵਾਨ ਤੰਗ ਹੋ ਕੇ ਮਰਨ ਦੀ ਗੱਲ ਕਹਿਣ ਲਗਾ। ਸੂਚਨਾ ਮਿਲੇ ਹੀ ਮੌਕੇ 'ਤੇ ਪੁਲਿਸ ਵੀ ਪਹੁੰਚੀ। ਦੱਸਿਆ ਜਾ ਰਿਹਾ ਨੌਜਵਾਨ ਦਾ ਪਹਿਲਾਂ ਵਿਆਹ 16 ਸਾਲ ਪਹਿਲਾਂ ਹੋਇਆ ਸੀ ਤੇ ਹੁਣ ਨੌਜਵਾਨ ਪਹਿਲੀ ਪਤਨੀ ਤੋਂ ਬਿਨਾਂ ਤਲਾਕ ਲਏ ਦੂਜਾ ਵਿਆਹ ਕਰਾਉਣ ਲੱਗਾ ਸੀ । ਨੌਜਵਾਨ ਨੇ ਕਿਹਾ ਉਹ ਆਪਣੀ ਪਹਿਲੀ ਪਤਨੀ ਨਾਲ ਨਹੀਂ ਰਹਿੰਦਾ ਚਾਹੁੰਦਾ । ਨੌਜਵਾਨ ਵਾਰ -ਵਾਰ ਇਹ ਹੀ ਬੋਲ ਰਿਹਾ ਸੀ ਕਿ ਉਸ ਦੇ ਦੂਜੀ ਔਰਤ ਨਾਲ ਰਹਿਣਾ ਹੈ। ਪੁਲਿਸ ਦੋਵੇ ਪਾਰਟੀਆਂ ਨੂੰ ਥਾਣੇ ਲੈ ਆਈ, ਜਿੱਥੇ ਦੋਵਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ।