ਸਪੋਰਟਸ ਡੈਸਕ (ਐਨ.ਆਰ.ਆਈ. ਮੀਡਿਆ) : ਚੈਲੰਜਰਜ਼ ਬੈਂਗਲੁਰੂ ਬੁੱਧਵਾਰ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ 20 ਓਵਰਾਂ 'ਚ ਛੇ ਵਿਕਟਾਂ 'ਤੇ 164 ਦੌੜਾਂ ਹੀ ਬਣਾ ਸਕੀ। ਆਬੂਧਾਬੀ 'ਚ ਹੋਏ ਮੁਕਾਬਲੇ 'ਚ ਪਡੀਕੱਲ ਨੇ 45 ਗੇਂਦਾਂ 'ਤੇ 12 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 74 ਦੌੜਾਂ ਬਣਾਈਆਂ। ਮੁੰਬਈ ਵੱਲੋਂ ਜਸਪ੍ਰੀਤ ਬੁਮਰਾਹ ਨੇ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਦੱਸ ਦਈਏ ਕਿ 165 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੇ ਮੁੰਬਈ ਦੇ ਓਪਨਰ ਕੁਇੰਟਨ ਡਿਕਾਕ ਤੇ ਇਸ਼ਾਨ ਕਿਸ਼ਨ ਕ੍ਰਮਵਾਰ 18 ਤੇ 25 ਦੌੜਾਂ ਬਣਾ ਕੇ ਆਊਟ ਹੋ ਗਏ।
ਉਸ ਤੋਂ ਬਾਅਦ ਦੇ ਸੌਰਭ ਤਿਵਾੜੀ ਤੇ ਕੁਰਨਾਲ ਪਾਂਡਿਆ ਵੀ ਸਸਤੇ 'ਚ ਆਊਟ ਹੋ ਗਏ। ਸੂਰਿਆਕੁਮਾਰ ਯਾਦਵ ਤੇ ਹਾਰਦਿਕ ਪਾਂਡਿਆ ਨੇ ਪਾਰੀ ਸੰਭਾਲਿਆ ਤੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ ਗੇਂਦਬਾਜ਼ਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਸੂਰਿਆਕੁਮਾਰ ਯਾਦਵ ਨੇ 29 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
ਉਨ੍ਹਾਂ ਹਾਰਦਿਕ ਪਾਂਡਿਆ ਨਾਲ ਮਿਲ ਕੇ ਬੈਂਗਲੁਰੂ ਦੇ ਗੇਂਦਬਾਜ਼ਾਂ ਦਾ ਖੂਬ ਕੁਟਾਪਾ ਚਾੜ੍ਹਿਆ ਤੇ ਆਖਰੀ ਤਕ ਆਊਟ ਨਹੀਂ ਹੋਏ। ਉਨ੍ਹਾਂ 42 ਗੇਂਦਾਂ 'ਤੇ 9 ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 74 ਦੌੜਾਂ ਬਣਾਈਆਂ ਤੇ ਮੁੰਬਈ ਦੀ ਜਿੱਤ ਨੂੰ ਪੱਕਾ ਕੀਤਾ।