ਅੰਬਾਨੀ ਦੀ ਟੀਮ ਨੇ ਚੇੱਨਈ ਨੂੰ ਹਰਾ ਖਿਤਾਬ ਕੀਤਾ ਆਪਣੇ ਨਾਮ

by

ਹੈਦਰਾਬਾਦ (ਵਿਕਰਮ ਸਹਿਜਪਾਲ) : IPL- 12 ਦਾ ਫਾਈਨਲ ਮੁਕਾਬਲਾ ਮੁੰਬਈ ਤੇ ਚੇੱਨਈ ਵਿਚਾਲੇ ਹੋਇਆ| ਇਹ ਮੈਚ ਮੁੰਬਈ ਨੇ ਜਿੱਤ ਖਿਤਾਬ ਆਪਣੇ ਨਾਮ ਕੇ ਲਿਆ| ਮਯਮਬੈ ਨੇ ਆਪਣਾ ਚੌਥਾ ਖਿਤਾਬ ਜਿਤਿਆ ਹੈ| ਤੇਜ਼ ਗੇਂਦਬਾਜ਼ ਦੀਪਕ ਚਾਹਰ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਨਾਲ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਆਈ. ਪੀ. ਐੱਲ. ਫਾਈਨਲ ਵਿਚ ਐਤਵਾਰ ਨੂੰ ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਉੱਤਰੀ ਮੁੰਬਈ ਇੰਡੀਅਨਜ਼ ਨੂੰ 8 ਵਿਕਟਾਂ 'ਤੇ 149 ਦੌੜਾਂ ਹੀ ਬਣਾਉਣ ਦਿੱਤੀਆਂ। 

ਕੀਰੋਨ ਪੋਲਾਰਡ (25 ਗੇਂਦਾਂ 'ਤੇ ਅਜੇਤੂ 41 ਦੌੜਾਂ) ਨੇ ਮੁੰਬਈ ਵਲੋਂ ਸਭ ਤੋਂ ਵੱਧ ਦੌੜਾਂ ਬਣਾਈਆਂ, ਜਦਕਿ ਕਵਿੰਟਨ ਡੀ ਕੌਕ ਨੇ 4 ਛੱਕਿਆਂ ਦੀ ਮਦਦ ਨਾਲ 29 ਦੌੜਾਂ ਬਣਾਈਆਂ ਪਰ ਟੀਮ ਨੇ ਲਗਾਤਾਰ ਫਰਕ ਨਾਲ ਵਿਕਟਾਂ ਗੁਆਈਆਂ। ਚਾਹਰ ਨੇ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਇਮਰਾਨ ਤਾਹਿਰ (23 ਦੌੜਾਂ ਦੇ ਕੇ ਦੋ ਵਿਕਟਾਂ) ਤੇ ਸ਼ਾਰਦੁਲ ਠਾਕੁਰ (37 ਦੌੜਾਂ 'ਤੇ 2 ਵਿਕਟਾਂ) ਨੇ ਵੀ ਚੰਗੀ ਗੇਂਦਬਾਜ਼ੀ ਕੀਤੀ। 

ਚਾਹਰ ਦੀ ਇਸ ਲਈ ਵੀ ਸ਼ਲਾਘਾ ਕਰਨੀ ਹੋਵੇਗੀ ਕਿਉਂਕਿ ਡੀ ਕੌਕ ਨੇ ਉਸਦੇ ਲਈ ਦੂਜੇ ਓਵਰ ਵਿਚ ਤਿੰਨ ਛੱਕਿਆਂ ਦੀ ਮਦਦ ਨਾਲ 20 ਦੌੜਾਂ ਬਣਾਈਆਂ ਸਨ ਪਰ ਇਸ ਤੇਜ਼ ਗੇਂਦਬਾਜ਼ ਨੇ ਬਾਕੀ ਤਿੰਨ ਓਵਰਾਂ ਵਿਚ 6 ਦੌੜਾਂ ਦਿੱਤੀਆਂ। ਇਨ੍ਹਾਂ ਵਿਚ ਪਾਰੀ ਦਾ 19ਵਾਂ ਓਵਰ ਵੀ ਸ਼ਾਮਲ ਹੈ, ਜਿਸ ਵਿਚ ਉਸ ਨੇ ਚਾਰ ਦੌੜਾਂ ਦਿੱਤੀਆਂ।