ਟੋਰਾਂਟੋ ਵਿੱਚ ਬਹੁਤ ਸਾਰੇ ਬੀਚ ਕੀਤੇ ਗਏ ਬੰਦ – ਕੋਲਾਈ ਵਧਣ ਤੋਂ ਬਾਅਦ ਫੈਸਲਾ

by mediateam

ਟੋਰਾਂਟੋ , 22 ਜੁਲਾਈ ( NRI MEDIA )

ਟੋਰਾਂਟੋ ਦੀਆ ਬਹੁਤ ਸਾਰੇ ਸਮੁੰਦਰੀ ਤੱਟਾਂ ਜਾਣੀ ਕਿ ਬੀਚ ਪਾਣੀ ਦੇ ਵਿਚ ਵਧਦੇ ਈ. ਕੋਲਾਈ ਦੇ ਪੱਧਰ ਦੇ ਚਲਦੇ ਬੰਦ ਕਰ ਦਿੱਤਾ ਗਿਆ ਹੈ, ਟੋਰਾਂਟੋ ਜਨਤਕ ਸਿਹਤ ਨੇ ਸ਼ਨੀਵਾਰ ਰਿਪੋਰਟ ਦਿਤੀ ਕਿ ਚੇਰੀ, ਮੈਰੀ ਕੁਰਤੀਸ ਅਤੇ ਸਨੀਸਾਈਡ ਬੀਚਾਂ ਤੈਰਨ ਵਾਸਤੇ ਅਸੁਰੱਖਿਅਤ ਹਨ।


ਇਹਨਾਂ ਬੀਚਾਂ ਨੂੰ ਭਖਦੀ ਗਰਮੀ ਤੋਂ ਬਾਅਦ ਅਚਾਨਕ 20-25 ਤਕ ਡਿੱਗੇ ਤਾਪਮਾਨ ਦੇ ਚਲਦੇ ਬੰਦ ਕੀਤਾ ਗਿਆ ਸਿਹਤ ਵਿਭਾਗ ਅਧਿਕਾਰੀਆਂ ਦਾ ਕਹਿਣਾ ਹੈ ਕਿ ਈ. ਕੋਲਾਈ ਦੇ ਵਧੇਰੇ ਸੰਪਰਕ ਵਿਚ ਆਉਣ ਦੇ ਨਾਲ ਨੱਕ, ਗਲਾ,ਕੰਨ, ਚਮੜੀ ਵਗੈਰਾ ਦੀ ਇਨਫੈਕਸ਼ਨ ਹੋ ਸਕਦੀ ਹੈ ਇਸਦੇ ਨਾਲ ਹੀ ਹੋਰ ਵੀ ਕਾਫੀ ਸਿਹਤ ਸੰਬੰਧੀ ਬਿਮਾਰੀਆਂ ਹੋ ਸਕਦੀਆਂ ਹਨ।

ਹਾਲਾਂਕਿ ਅਧਿਕਾਰੀਆਂ ਨੇ ਦੱਸਿਆ ਕਿ ਲੋਕ ਇਹਨਾਂ ਥਾਵਾਂ ਜਾਣੀ ਕਿ ਬੀਚ ਦੇ ਕੋਲ ਜਾ ਕੇ ਅਜੇ ਵੀ ਖੇਡ ਕੁੱਦ ਸਕਦੇ ਹਨ ਪਿਕਨਿਕ ਮਨਾ ਸਕਦੇ ਹਨ ਪਰ ਪਾਣੀ ਵਿਚ ਜਾਣ ਉਤੇ ਸਖਤ ਤੌਰ' ਤੇ ਪਾਬੰਦੀ ਹੈ।