ਉੱਤਰ ਪ੍ਰਦੇਸ਼(ਦੇਵ ਇੰਦਰਜੀਤ) : ਉੱਤਰ ਪ੍ਰਦੇਸ਼ ਦੇ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਂਰੀ ਨੂੰ ਮੰਗਲਵਾਰ ਨੂੰ ਯੂਪੀ ਪੁਲਿਸ ਦੇ ਹਵਾਲੇ ਕਰ ਦਿੱਤਾ। ਮੁਖਤਾਰ ਅੰਸਾਰੀ ਪੰਜਾਬ ਦੀ ਰੋਪੜ ਜੇਲ੍ਹ ਤੋਂ ਯੂਪੀ ਦੀ ਬਾਂਦਾ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ ਹੈ।ਮੁਖਤਾਰ ਨੂੰ ਪੰਜਾਬ 'ਚ ਰੋਪੜ ਜ਼ਿਲ੍ਹੇ ਦੀ ਰੂਪਨਗਰ ਜੇਲ੍ਹ ਤੋਂ ਸੁਰੱਖਿਆ ਵਿਵਸਥਾ ਦਰਮਿਆਨ ਬੁੱਧਵਾਰ ਤੜਕੇ ਕਰੀਬ 4.30 ਵਜੇ ਬਾਂਦਾ ਜੇਲ੍ਹ ਲਿਆਂਦਾ ਗਿਆ। ਜੇਲ੍ਹ ਪ੍ਰਸ਼ਾਸਨ ਨੇ ਮੁਖਤਾਰ ਦੇ ਬਾਂਦਾ ਜੇਲ੍ਹ 'ਚ ਪਹੁੰਚਣ ਦੀ ਪੁਸ਼ਟੀ ਕਰ ਦਿੱਤੀ ਹੈ। ਉਸ ਬੈਰਕ ਨੰਬਰ 16 'ਚ ਸਖ਼ਤ ਸੁਰੱਖਿਆ ਵਿਵਸਥਾ ਵਿਚਾਲੇ ਰੱਖਿਆ ਗਿਆ ਹੈ। ਕੁਝ ਦੇਰ ਬਾਅਦ ਏਐੱਸਪੀ ਮਹਿੰਦਰ ਪ੍ਰਤਾਪ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਖਤਾਰ ਅੰਸਾਰੀ ਦੀ ਸਿਹਤ ਠੀਕ ਹੈ। ਇਸ ਤੋਂ ਬਾਅਦ ਸਵੇਰੇ ਕਰੀਬ 5.30 ਤੇ ਬਾਂਦਾ ਜੇਲ੍ਹ ਦੇ ਦਰੋਗਾ ਨੇ ਮੁਖਤਾਰ ਅੰਸਾਰੀ ਨੂੰ ਬੈਰਕ ਤਕ ਪਹੁੰਚਾਉਣ ਦੀ ਪੁਸ਼ਟੀ ਕੀਤੀ।
ਮੰਗਲਵਾਰ ਦੁਪਹਿਰ ਕਰੀਬ ਦੋ ਵਜੇ ਯੂਪੀ ਪੁਲਿਸ ਦੀ ਟੀਮ ਮੁਖਤਾਰ ਅੰਸਾਰੀ ਨੂੰ ਲੈ ਕੇ ਰੋਪੜ ਜੇਲ੍ਹ ਤੋਂ ਬਾਹਰ ਨਿਕਲੀ ਸੀ। ਮੁਖਤਾਰ ਅੰਸਾਰੀ ਐਬੂਲੈਂਸ 'ਚ ਬੈਠਾ ਰਿਹਾ ਤੇ ਉਸ ਦੇ ਨੇੜੇ-ਤੇੜੇ ਵਰਜ ਸਮੇਤ ਪੁਲਿਸ ਦੀ 10 ਗੱਡੀਆਂ ਚੱਲ ਰਹੀਆਂ ਸਨ, ਜਿਸ 'ਚ 150 ਪੁਲਿਸ ਮੁਲਾਜ਼ਮ ਸਵਾਰ ਸਨ। ਸੜਕ ਮਾਰਗ ਤੋਂ ਮਾਫੀਆ ਨੂੰ ਲਿਆਉਣ 'ਚ ਟੀਮ ਨੇ ਕਰੀਬ 1800 ਕਿੱਲੋਮੀਟਰ ਦਾ ਸਫਰ ਤੈਅ ਕੀਤਾ।ਫ਼ਿਲਹਾਲ ਗੈਂਗਸਟਰ ਨੂੰ ਇਕੱਲੇ ਰੱਖਿਆ ਗਿਆ ਹੈ। ਉਸ ਦੀ ਸਿਹਤ ਠੀਕ ਹੈ ਅਤੇ ਅੱਜ ਉਸ ਦੀ ਕੋਰੋਨਾ ਜਾਂਚ ਕੀਤੀ ਜਾਵੇਗੀ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਪੰਜਾਬ ਸਰਕਾਰ ਮੁਖਤਾਰ ਨੂੰ ਉੱਤਰ ਪ੍ਰਦੇਸ਼ ਪੁਲਸ ਦੇ ਹਵਾਲੇ ਕਰਨ ਲਈ ਤਿਆਰ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ ਸੜਕ ਮਾਰਗ ਰਾਹੀਂ ਇੱਥੇ ਲਿਆਉਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਲਈ ਗ੍ਰਹਿ ਵਿਭਾਗ ਨੇ ਸੁਰੱਖਿਆ ਦੀ ਪੂਰੀ ਯੋਜਨਾ ਤਿਆਰ ਕੀਤੀ ਸੀ ਅਤੇ ਕਰੀਬ 140 ਜਵਾਨਾਂ ਦਾ ਇਕ ਦਲ ਜਿਸ 'ਚ ਪੀ.ਏ.ਸੀ. ਦੇ ਜਵਾਨ ਵੀ ਸ਼ਾਮਲ ਸਨ, ਸੋਮਵਾਰ ਨੂੰ ਪੰਜਾਬ ਲਈ ਰਵਾਨਾ ਹੋਇਆ।