ਧੋਨੀ ਨੇ ਪੰਜਾਬ ‘ਚੋਂ ਖਰੀਦੀ ਕਾਰ, ਕਾਰਾਂ ਦਾ ਆਸ਼ਕ ਸਾਬਕਾ ਕਪਤਾਨ

by mediateam

ਨਵੀਂ ਦਿੱਲੀ: ਟੀਮ ਇੰਡੀਆ ਦਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਦੁਨੀਆ ਦੇ ਨੰਬਰ ਵਨ ਮੈਚ ਫਿਨਿਸ਼ਰ ਮਹਿੰਦਰ ਸਿੰਘ ਧੋਨੀ ਨੂੰ ਜਿੰਨਾ ਪਿਆਰ ਕ੍ਰਿਕਟ ਨਾਲ ਹੈ, ਉਨ੍ਹਾਂ ਹੀ ਪਿਆਰ ਉਨ੍ਹਾਂ ਨੂੰ ਕਾਰਾਂ ਤੇ ਬਾਈਕਸ ਨਾਲ ਵੀ ਹੈ। ਉਨ੍ਹਾਂ ਦੇ ਫੈਨਸ ਧੋਨੀ ਦੇ ਕਾਰ ਲਵ ਤੋਂ ਚੰਗੀ ਤਰ੍ਹਾਂ ਵਾਕਫ ਹਨ। ਹੁਣ ਧੋਨੀ ਕੋਲ ਇੱਕ ਨਵੀਂ ਗੱਡੀ ਆ ਗਈ ਹੈ। ਇਹ ਕਾਰ ਹੈ ਹਰੇ ਰੰਗ ਦੀ ਨਿਸਾਨ ਜੌਂਗਾ। ਧੋਨੀ ਨੇ ਇਹ ਗੱਡੀ ਪੰਜਾਬ ਤੋਂ ਖਰੀਦੀ ਹੈ ਜੋ ਇਸੇ ਮਹੀਨੇ ਉਸ ਦੇ ਘਰ ਰਾਂਚੀ ਪਹੁੰਚੀ ਸੀ।


ਨਿਸਾਨ ਦੀ ਇਹ ਇੱਕ ਟਨ ਉਹ ਕਾਰ ਹੈ, ਜਿਸ ਨੂੰ ਦੇਸ਼ ਦੀ ਸੈਨਾ ਲਈ ਡਿਜ਼ਾਇਨ ਕੀਤਾ ਗਿਆ ਸੀ। ਇਹ ਗੱਡੀ ਸਿਰਫ ਸੈਨਾ ਵੱਲੋਂ ਹੀ ਇਸਤੇਮਾਲ ਕੀਤੀ ਜਾਂਦੀ ਹੈ। ਇਸ ਨੂੰ ਆਮ ਸੜਕਾਂ ‘ਤੇ ਨਹੀਂ ਵੇਖਿਆ ਜਾ ਸਕਦਾ। ਇਸ ਨੂੰ ਸੈਨਾ ਵੱਲੋਂ ਹੀ ਜੌਂਗਾ ਨਾ ਦਿੱਤਾ ਗਿਆ ਸੀ। 1999 ‘ਚ ਬਣੀ ਇਸ ਕਾਰ ਦਾ ਨਿਰਮਾਣ ਬੰਦ ਹੋ ਗਿਆ ਸੀ।


ਜੌਂਗਾ ਜਬਲਪੁਰ ਆਰਡੀਨੈਂਸ ਐਂਡ ਗਨ ਕੈਰੀਕ ਅਸੈਂਬਲੀ ਦਾ ਛੋਟਾ ਨਾਂ ਹੈ। ਇਸ ਦੇ ਨਾਲ ਹੀ ਵੀਰਵਾਰ ਨੂੰ ਧੋਨੀ ਨੇ ਆਪਣੇ ਇੰਸ਼ਟਾਗ੍ਰਾਮ ‘ਤੇ ਇੱਕ ਵੀਡੀਓ ਨੂੰ ਸ਼ੇਅਰ ਕੀਤਾ। ਵੀਡੀਓ ‘ਚ ਧੋਨੀ ਜੌਂਗਾ ਨੂੰ ਸਾਫ ਕਰਦੇ ਨਜ਼ਰ ਆ ਰਹੇ ਹਨ। ਇਸ ‘ਚ ਖਾਸ ਗੱਲ ਹੈ ਕਿ ਗੱਡੀ ਨੂੰ ਸਾਫ ਕਰਨ ‘ਚ ਉਸ ਦੀ ਧੀ ਜੀਵਾ ਪਾਪਾ ਧੋਨੀ ਦੀ ਪੂਰੀ ਮਦਦ ਕਰ ਰਹੀ ਹੈ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

Instagram Video Link

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।