ਲੁਧਿਆਣਾ 'ਚ ਏ-ਜ਼ੋਨ ਬਾਹਰ ਲਗਾਏ ਧਰਨੇ ਤੋਂ ਬਾਅਦ 29 ਫ਼ਰਵਰੀ ਨੂੰ ਸਰਕਾਰ ਵੱਲੋਂ ਕੀਤੇ ਪਰਚੇ ਖਿਲਾਫ਼ MP ਰਵਨੀਤ ਸਿੰਘ ਬਿੱਟੂ ਸਰਕਾਰ ਦੀ ਤਾਨਾਸ਼ਾਹੀ ਦਾ ਜਵਾਬ ਦੇਣ ਲਈ ਅੱਜ ਯਾਨੀ 5 ਮਾਰਚ ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਫਰੈਂਡਸ ਰੀਜੈਂਸੀ ਪਾਰਕਿੰਗ ਤੋਂ ਸੀ.ਪੀ ਦਫ਼ਤਰ ਗ੍ਰਿਫ਼ਤਾਰੀ ਦੇਣ ਗਏ। ਉਨ੍ਹਾਂ ਨਾਲ ਵੱਡੀ ਗਿਣਤੀ 'ਚ ਕਾਂਗਰਸੀ ਮੰਤਰੀ ਅਤੇ ਕਾਂਗਰਸੀ ਵਰਕਰ ਵੀ ਸੀਪੀ ਦਫ਼ਤਰ ਦੇ ਬਾਹਰ ਗ੍ਰਿਫਤਾਰੀ ਦੇਣ ਪਹੁੰਚੇ।
ਇਨ੍ਹਾਂ ਨੂੰ ਰੋਕਣ ਲਈ ਸੀਪੀ ਦਫ਼ਤਰ ਦੇ ਬਾਹਰ ਵੱਡੀ ਗਿਣਤੀ 'ਚ ਪੁਲਿਸ ਅਤੇ ਵਾਟਰ ਕੈਨਨ ਤਾਇਨਾਤ ਕੀਤੇ ਗਏ। ਪੰਜਾਬ ਪੁਲਿਸ ਅਤੇ ਰਵਨੀਤ ਸਿੰਘ ਬਿੱਟੂ ਸਮੇਤ ਕਾਂਗਰਸੀ ਵਰਕਰਾਂ ਦੀ ਆਪਸ 'ਚ ਝੜਪ ਹੋਈ। MP ਰਵਨੀਤ ਸਿੰਘ ਬਿੱਟੂ ਨੂੰ ਸਾਥੀਆਂ ਸਮੇਤ ਪੁਲਿਸ ਨੇ ਰੋਕਣ ਦੀ ਕੋਸ਼ਿਸ ਕੀਤੀ। MP ਰਵਨੀਤ ਸਿੰਘ ਬਿੱਟੂ ਨੇ ਆਪਣੇ ਸਾਥੀਆਂ ਸਮੇਤ ਗ੍ਰਿਫ਼ਤਾਰੀ ਦਿੱਤੀ। ਗ੍ਰਿਫ਼ਤਾਰੀ ਮਗਰੋਂ ਪੁਲਿਸ ਵੱਲੋਂ ਉਨ੍ਹਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ। ਰਵਨੀਤ ਸਿੰਘ ਬਿੱਟੂ ਦੀ ਗ੍ਰਿਫ਼ਤਾਰੀ ਮਗਰੋਂ ਕੋਰਟ 'ਚ ਜੱਜ ਸਾਹਮਣੇ ਜ਼ਬਰਦਸਤ ਹੰਗਾਮਾ ਹੋਇਆ।