by mediateam
ਮਿਸੀਸਾਗਾ , 13 ਜੁਲਾਈ ( NRI MEDIA )
ਮਿਸੀਸਾਗਾ ਦੇ ਵਿਚ ਹੋਈ ਇਕ ਸੜਕ ਹਾਦਸੇ ਦੇ ਦੌਰਾਨ ਇਕ ਮੋਟਰਸਾਈਕਲ ਚਾਲਕ ਬੁਰੀ ਤਰ੍ਹਾਂ ਜਖਮੀ ਹੋ ਗਿਆ। ਪੀਲ ਖੇਤਰੀ ਪੁਲਿਸ ਦਾ ਕਹਿਣਾ ਹੈ ਕਿ ਦੁਪਹੀਆ ਚਾਲਕ ਵਿੰਸਟਨ ਚੁਰਚਿੱਲ ਬੌਲੇਵਾਰ੍ਡ ਦੇ ਉਤਰੀਬਾਂਡ ਵੱਲ ਜਾ ਰਿਹਾ ਸੀ ਉਸੇ ਵੇਲੇ ਹੀ ਦੱਖਣੀਬਾਂਡ ਦੇ ਪਾਸੋਂ ਇਕ ਐਸ. ਯੂ. ਵੀ. ਹੋਮਲੈਂਡ ਡਰਾਈਵ ਦੇ ਵੱਲ ਜਾਣ ਵਾਸਤੇ ਖੱਬੇ ਹੱਥ ਮੁੜ ਰਹੀ ਸੀ ਜਦ ਦੋਵੇਂ ਵਾਹਨ ਆਪਸ ਵਿਚ ਟਕਰਾਏ , ਇਹ ਹਾਦਸਾ ਰਾਤ ਦੇ 9 ਵਜੇ ਤੋਂ ਪਹਿਲਾ ਵਾਪਰਿਆ।
24 ਸਾਲਾਂ ਮੋਟਰਬਾਈਕ ਚਾਲਕ ਤੋਂ ਟ੍ਰਾਮਾ ਸੈਂਟਰ ਵਿਚ ਦਾਖਿਲ ਕਰਵਾਇਆ ਗਿਆ ਅਤੇ ਉਹ ਜ਼ਿੰਦਗੀ ਅਤੇ ਮੌਤ ਦੇ ਕੰਡੇ ਖੜਾ ਹੈ। ਐਸ. ਯੂ. ਵੀ. ਸਵਾਰ ਲੋਕਾਂ ਨੂੰ ਵੀ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਉਹਨਾਂ ਨੂੰ ਕੋਈ ਗੰਭੀਰ ਸੱਟਾਂ ਨਹੀਂ ਆਈਆਂ। ਪੁਲਿਸ ਹਾਦਸੇ ਦੇ ਵਕ਼ਤ ਜੋ ਕਿ ਲੋਕ ਉਸ ਥਾਂ ਉਤੇ ਮੌਜੂਦ ਸਨ ਉਹਨਾਂ ਤੋਂ ਪੁੱਛ ਗਿੱਛ ਕਰ ਰਹੀ ਹੈ ਇਸਤੋਂ ਅਲਾਵਾ ਡੈਸ਼ਕੈਮ ਦੇ ਫੁਟੇਜ ਵੀ ਖੰਗਾਲੇ ਜਾ ਰਹੇ ਹਨ।