ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੇਗੋਵਾਲ ਦੇ ਮੇਨ ਬਾਜ਼ਾਰ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਕਰਿਆਨਾ ਵਾਪਰੀ 'ਤੇ ਦਾਤਰ ਨਾਲ ਹਮਲਾ ਕਰਕੇ 1 ਲੱਖ 70 ਹਜ਼ਾਰ ਰੁਪਏ ਖੋਹ ਲਏ ਗਏ। ਵਿਜੈ ਬੱਤਰਾ ਨੇ ਦੱਸਿਆ ਕਿ ਉਹ ਬੇਗੋਵਾਲ ਦੇ ਟਾਹਲੀ ਚੋਂਕ ਕੋਲ ਕਰਿਆਨਾ ਸਟੋਰ ਚਲਾਉਂਦਾ ਹੈ। ਬੀਤੀ ਦਿਨੀਂ ਉਸ ਨੇ ਆਪਣੀ ਦੁਕਾਨ ਬੰਦ ਕੀਤੀ, ਉਸ ਕੋਲ ਦੁਕਾਨ ਦੀ ਸੇਲ ਦੇ 1 ਲੱਖ 70 ਹਜ਼ਾਰ ਰੁਪਏ ਸਨ। ਉਹ ਸਕੂਟਰੀ 'ਤੇ ਸਵਾਰ ਹੋ ਕੇ ਜਦੋ ਬੇਗੋਵਾਲ ਵਿੱਚ ਡਾਕਟਰ ਕੋਲ ਦਵਾਈ ਲੈਣ ਲਈ ਗਿਆ ਤਾਂ 3 ਲੁਟੇਰਿਆਂ ਨੇ ਸਿਰ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਲੁਟੇਰਿਆਂ ਨੇ ਧੱਕਾ- ਮੁੱਕੀ ਕਰਕੇ 1 ਲੱਖ 70 ਹਜ਼ਾਰ ਰੁਪਏ ਖੋਹ ਲਏ ਤੇ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਵਲੋਂ ਜਖ਼ਮੀ ਹਾਲਤ 'ਚ ਵਿਜੈ ਬੱਤਰਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਉੱਥੇ ਉਸ ਦੇ 8 ਦੇ ਕਰੀਬ ਟਾਂਕੇ ਲੱਗੇ ਹਨ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
by jaskamal