ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਰਲ ਵਿੱਚ ਮਾਂ ਤੇ ਪੁੱਤ ਨੇ PSC ਦੀ ਪ੍ਰੀਖਿਆ ਇਕੱਠੇ ਪਾਸ ਕੀਤੀ ਵਿਵੇਕ ਨੇ ਕਿਹਾ ਕਿ ਅਸੀਂ ਇਕੱਠੇ ਕੋਚਿਗ ਕਲਾਸ ਲੱਗਾ ਰਹੇ ਸੀ। ਮੇਰੀ ਮਾਂ ਨੇ ਮੈਨੂੰ ਇੱਥੇ ਲਿਆਂਦਾ ਤੇ ਮੇਰੀ ਪਿਤਾ ਨੇ ਸਾਨੂੰ ਸਹੂਲਤਾਂ ਤੇ ਹਿੰਮਤ ਦਿੱਤੀ ਹੈ। ਵਿਵੇਕ ਨੇ ਕਿਹਾ ਕਿ ਸਾਨੂੰ ਸਾਡੇ ਅਧਿਆਪਕ ਤੋਂ ਬਹੁਤ ਕੁਝ ਸਿੱਖਣ ਲਈ ਮਿਲਿਆ ਹੈ, ਅਸੀਂ ਦੋਨਾਂ ਨੇ ਇਕੱਠੇ ਪੜਾਈ ਕੀਤੀ ਪਰ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਪਾਸ ਵੀ ਦੋਨੋ ਹੋ ਜਵਾਗੇ।
ਮਾਂ ਬਿੰਦੂ ਨੇ ਕਿਹਾ ਕਿ ਕਿ ਉਸ ਨੇ ਲਾਸਟ ਗ੍ਰੇਡ ਸਰਵੈਂਟ ਦੀ ਪ੍ਰੀਖਿਆ ਪਾਸ ਕੀਤੀ ਹੈ। ਜਿਸ ਵਿੱਚ ਉਨ੍ਹਾਂ ਦਾ 92ਵਾ ਰੈਕ ਆਇਆ ਸੀ। ਜਦ ਕਿ ਉਸ ਦੇ ਪੁੱਤ ਨੇ ਪਹਿਲੇ ਨੂੰਬਰ ਦੀ ਸ਼੍ਰੇਣੀ ਵਿੱਚ ਪਾਸ ਕੀਤੀ ਹੈ। ਉਸ ਨੇ ਕਿਹਾ ਮੈ ਪੜਾਈ ਦੀ ਸ਼ੁਰੂਆਤ ਆਪਣੇ ਪੁੱਤ ਨੂੰ ਉਤਸ਼ਾਹਤ ਕਰਨ ਲਈ ਕੀਤੀ ਸੀ ਪਰ ਇਸ ਪ੍ਰੀਖਿਆ ਵਿੱਚ ਅਸੀਂ ਦੋਵੇ ਹੀ ਪਾਸ ਹੋ ਗਏ ਹਾਂ। ਵਿਵੇਕ ਜਦੋ 10 ਸਾਲ ਦਾ ਸੀ ਤਾਂ ਉਸ ਦੀ ਮਾਂ ਨੇ ਕਿਤਾਬਾਂ ਪੜਨੀਆਂ ਸ਼ੁਰੂ ਕਰ ਦਿੱਤੀਆਂ ਸੀ। ਆਪਣੀ ਮਾਂ ਨੂੰ ਦੇਖ ਕੇ ਉਹ ਪੜਾਈ ਕਰਨ ਲੱਗਾ ਸੀ। ਇਸ ਦੌਰਾਨ ਹੀ ਇਨ੍ਹਾਂ ਨੇ PSC ਦੀ ਪ੍ਰੀਖਿਆ ਇਕੱਠੇ ਪਾਸ ਕੀਤੀ ਹੈ।