ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਨੂੜ ਵਿਖੇ ਪੈਂਦੇ ਪਿੰਡ ਜਲਾਲਪੁਰ ਦੇ ਵਸਨੀਕ 5 ਲੜਕੀਆਂ ਦੀ ਮਾਂ ਘਰੋਂ ਸੋਨੇ ਦੇ ਗਹਿਣੇ, ਨਕਦੀ ਅਤੇ 2 ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਜਾਣਕਾਰੀ ਦਿੰਦਿਆਂ ਔਰਤ ਦੇ ਪਤੀ ਸੁਖਵਿੰਦਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਜਲਾਲਪੁਰ ਨੇ ਦੱਸਿਆ ਕਿ ਤਕਰੀਬਨ 20 ਸਾਲ ਪਹਿਲਾਂ ਉਸ ਦਾ ਵਿਆਹ ਪਿੰਡ ਕਰਾਲਾ ਦੇ ਵਸਨੀਕ ਨਾਲ ਹੋਇਆ ਸੀ।
ਪੀੜਤ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਸ਼ਾਮ ਨੂੰ ਘਰੋਂ ਡਿਊਟੀ ’ਤੇ ਗਿਆ ਤਾਂ ਉਸ ਦੀ ਪਤਨੀ ਵੱਡੀ ਲੜਕੀ ਨੂੰ ਡਾਕਟਰ ਕੋਲ ਦਵਾਈ ਲਿਆਉਣ ਬਾਰੇ ਕਹਿ ਕੇ 14 ਸਾਲਾ ਅਤੇ 3 ਸਾਲ ਧੀ ਨੂੰ ਲੈ ਕੇ ਚਲੀ ਗਈ। ਜਦੋਂ 2 ਘੰਟੇ ਬਾਅਦ ਵੀ ਉਹ ਘਰ ਨਾ ਪਹੁੰਚੀ ਅਤੇ ਉਸ ਦਾ ਫੋਨ ਬੰਦ ਆਉਣ ਲੱਗ ਪਿਆ ਤਾਂ ਉਸ ਦੀ ਵੱਡੀ ਲੜਕੀ ਨੇ ਉਸ ਨੂੰ ਫੋਨ ਕੀਤਾ ਕਿ ਮੰਮੀ ਘਰੋਂ ਦਵਾਈ ਲੈਣ ਗਈ ਸੀ ਪਰ ਆਈ ਨਹੀਂ।
ਇਸ ਸੂਚਨਾ ਤੋਂ ਬਾਅਦ ਉਹ ਤੁਰੰਤ ਆਪਣੇ ਘਰ ਆਇਆ ਤਾਂ ਦੇਖਿਆ ਕਿ ਅਲਮਾਰੀ ’ਚ ਪਈਆਂ ਸੋਨੇ ਦੀਆਂ 2 ਮੁੰਦਰੀਆਂ, 1 ਜੌੜੀ ਕੰਨਾਂ ਦੀਆਂ ਵਾਲੀਆਂ ਅਤੇ 1 ਜੌੜੀ ਕਾਂਟਿਆਂ ਦੀ ਅਤੇ ਘਰ ’ਚ ਪਈ 18 ਹਜ਼ਾਰ ਰੁਪਏ ਦੀ ਨਕਦੀ ਵੀ ਨਾਲ ਲੈ ਗਈ। ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਅਤੇ 2 ਬੱਚਿਆਂ ਦੀ ਆਸ-ਪਾਸ ਭਾਲ ਕੀਤੀ ਪਰ ਮੈਨੂੰ ਬਾਅਦ ’ਚ ਪਤਾ ਲੱਗਾ ਕਿ ਉਹ ਆਪਣੇ ਪ੍ਰੇਮੀ ਨਾਲ ਫਰਾਰ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ