by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤੇਜ਼ ਰਫ਼ਤਾਰ ਟਰੱਕ ਚਾਲਕ ਵੱਲੋਂ ਕਾਰ ਨੂੰ ਟੱਕਰ ਮਾਰਨ ’ਤੇ ਕਾਰ ’ਚ ਸਵਾਰ ਮਾਂ-ਪੁੱਤ ਵਿਚੋਂ ਮਾਂ ਦੀ ਮੌਤ ਹੋ ਗਈ, ਜਦਕਿ ਮੁੰਡਾ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਏ.ਐੱਸ.ਆਈ ਯੂਸਫ਼ ਮਸੀਹ ਨੇ ਦੱਸਿਆ ਕਿ ਰੋਹਿਤ ਮਹਾਜਨ ਪੁੱਤਰ ਵਿਜੇ ਕੁਮਾਰ ਵਾਸੀ ਗੁਰਦਾਸਪੁਰ ਨੇ ਬਿਆਨ ਦਿੱਤਾ ਕਿ ਉਸ ਦਾ ਭਰਾ ਸੰਜੀਵ ਗੁਪਤਾ ਅਤੇ ਮਾਤਾ ਰਮਾ ਰਾਣੀ ਕਾਰ ਮਰੂਤੀ ਸਲਾਰੀਉ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਗੁਰਦਾਸਪੁਰ ਨੂੰ ਆ ਰਹੇ ਸੀ। ਇਕ ਟਰੱਕ ਡਰਾਈਵਰ ਨੇ ਲਾਪਰਵਾਹੀ ਅਤੇ ਤੇਜ ਰਫ਼ਤਾਰ ਬਿਨਾਂ ਇੰਡੀਕੇਟਰ ਦਿੱਤੇ ਟਰੱਕ ਦੀ ਸਾਇਡ ਮਾਰ ਦਿੱਤੀ।
ਉਸ ਨੇ ਦੱਸਿਆ ਕਿ ਉਸ ਦੇ ਭਰਾ ਸੰਜੀਵ ਗੁਪਤਾ ਦੀ ਕਾਰ ਟਰੱਕ ਦੇ ਪਿਛਲੇਂ ਪਾਸੇ ਜਾ ਵੱਜੀ, ਜਿਸ ਨਾਲ ਮੇਰੀ ਮਾਤਾ ਰਮਾ ਰਾਣੀ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।