by vikramsehajpal
ਵੈੱਬ ਡੈਸਕ (NRI MEDIA) : ਜੰਗਲੀ ਜੀਵਣ ਮਾਹਰਾਂ ਨੇ ਚੇਤਾਵਨੀ ਦਿਤੀ ਹੈ ਕਿ ਕੋਰੋਨਾ ਵੈਕਸੀਨ ਦੇ ਉਤਪਾਦਨ ਲਈ 5 ਲੱਖ ਸ਼ਾਰਕ ਨੂੰ ਮਾਰਿਆ ਜਾ ਸਕਦਾ ਹੈ। ਕੋਵਿਡ -19 ਦੇ ਟੀਕੇ ਨਿਰਮਾਣ ਵਿੱਚ ਸਕੈਲਿਨ ਵਰਗੇ ਕੁਝ ਪਦਾਰਥ ਵਰਤੇ ਜਾਂਦੇ ਹਨ। ਸਕੈਲਿਨ ਯਾਨੀ ਕੁਦਰਤੀ ਤੇਲ ਸ਼ਾਰਕ ਦੇ ਲੀਵਰ ਵਿੱਚ ਬਣਦਾ ਹੈ।
ਦੱਸ ਦਈਏ ਕਿ ਇਸ ਸਮੇਂ ਕੁਦਰਤੀ ਤੇਲ ਦੀ ਵਰਤੋਂ ਦਵਾਈ ਵਿੱਚ ਸਹਾਇਕ ਵਜੋਂ ਕੀਤੀ ਜਾਂਦੀ ਹੈ। ਇਹ ਸਟ੍ਰੌਂਗ ਇਮਿਊਨਿਟੀ ਪੈਦਾ ਕਰਕੇ ਵੈਕਸੀਨ ਦੇ ਪ੍ਰਭਾਵ ਨੂੰ ਵਧਾਉਂਦਾ ਹੈ। ਬ੍ਰਿਟਿਸ਼ ਫਾਰਮਾ ਕੰਪਨੀ ਗਲੈਕਸੋ ਸਮਿੱਥਕਲਾਈਨ ਇਸ ਸਮੇਂ ਫਲੂ ਟੀਕੇ ਬਣਾਉਣ ਲਈ ਸ਼ਾਰਕ ਸਕੈਲਿਨ ਦੀ ਵਰਤੋਂ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਮਈ ਵਿੱਚ ਕੋਰੋਨਾਵਾਇਰਸ ਟੀਕੇ ਵਿੱਚ ਸੰਭਾਵੀ ਵਰਤੋਂ ਲਈ ਇੱਕ ਅਰਬ ਖੁਰਾਕ ਸਕੈਲਿਨ ਬਣਾਏਗਾ। ਇੱਕ ਟਨ ਸਕੈਲਿਨ ਕੱਢਣ ਲਈ ਲਗਪਗ 3,000 ਸ਼ਾਰਕ ਦੀ ਜ਼ਰੂਰਤ ਹੋਏਗੀ।