ਵੈੱਬ ਡੈਸਕ (ਐਨ.ਆਰ.ਆਈ.ਮੀਡਿਆ) : ਮਹਿਲਾਵਾਂ ਤੇ ਬੱਚੇ ਹਮੇਸ਼ਾ ਤੋਂ ਹੀ ਆਸਾਨ ਸਾਈਬਰ ਕ੍ਰਾਈਮ ਅਪਰਾਧੀਆਂ ਦਾ ਟਾਰਗੇਟ ਰਹੇ ਹਨ। ਓਥੇ ਹੀ ਚੰਡੀਗੜ੍ਹ ਪੁਲਿਸ ਦੀ ਸਾਈਬਰ ਸੈਲ ਨੇ ਸੈਕਟਰ 36 ਦੇ ਐਮਸੀਐਮ ਕਾਲਜ ਫ਼ੌਰ ਵੂਮੈਨ ਨਾਲ ਮਿਲ ਕੇ ਇੱਕ ਸਰਵੇ ਕਰਵਾਇਆ ਹੈ। ਜਿਸ ਵਿੱਚ ਹੈਰਾਨਕੁੰਨ ਅੰਕੜੇ ਸਾਹਮਣੇ ਆਏ ਹਨ। ਗੌਰਤਲਬ ਹੈ ਕਿ ਸਰਵੇ ਦੇ ਦੌਰਾਨ ਕਈ ਹੈਰਾਨੀਜਨਕ ਆਕੰੜੇ ਸਾਹਮਣੇ ਆਏ ਨੇ ਕਿ 10 ਜਮਾਤ ਦੀਆਂ ਵਿਦਿਆਰਥਣਾਂ ਤੋਂ ਲੈ ਕੇ ਗਰੈਜੂਏਸ਼ਨ ਕਰਨ ਵਾਲਿਆਂ ਕੁੜੀਆਂ ਸਭ ਤੋਂ ਵੱਧ ਆਨਲਾਈਨ ਸੈਕਸੁਅਲ ਹਰਾਸਮੈਂਟ ਦਾ ਸ਼ਿਕਾਰ ਹੋ ਰਹੀਆਂ ਨੇ।
ਸਰਵੇ ਕਰਨ ਵਾਲੇ ਕਾਲਜ ਦੀ ਪ੍ਰੋਫੈਸਰ ਮਮਤਾ ਰੱਤੀ ਤੇ ਪ੍ਰੋ. ਡਾ. ਮੀਨਾਕਾਸ਼ੀ ਰਾਣਾ ਨੇ ਇਸ ਸਬੰਧੀ ਰਿਪੋਰਟ ਪੁਲਿਸ ਵਿਭਾਗ ਨੂੰ ਸੌਂਪ ਦਿੱਤੀ ਹੈ। ਸਰਵੇ ਦੇ ਦੌਰਾਨ ਕਈ ਹੈਰਾਨੀਜਨਕ ਆਕੰੜੇ ਸਾਹਮਣੇ ਆਏ ਨੇ ਕਿ 10 ਜਮਾਤ ਦੀਆਂ ਵਿਦਿਆਰਥਣਾਂ ਤੋਂ ਲੈ ਕੇ ਗਰੈਜੂਏਸ਼ਨ ਕਰਨ ਵਾਲਿਆਂ ਕੁੜੀਆਂ ਸਭ ਤੋਂ ਵੱਧ ਆਨਲਾਈਨ ਸੈਕਸੁਅਲ ਹਰਾਸਮੈਂਟ ਦਾ ਸ਼ਿਕਾਰ ਹੋ ਰਹੀਆਂ ਨੇ। ਸਰਵੇ ਕਰਨ ਵਾਲੇ ਕਾਲਜ ਦੀ ਪ੍ਰੋਫੈਸਰ ਮਮਤਾ ਰੱਤੀ ਤੇ ਪ੍ਰੋ. ਡਾ. ਮੀਨਾਕਾਸ਼ੀ ਰਾਣਾ ਨੇ ਇਸ ਸਬੰਧੀ ਰਿਪੋਰਟ ਪੁਲਿਸ ਵਿਭਾਗ ਨੂੰ ਸੌਂਪ ਦਿੱਤੀ ਹੈ।
ਦੱਸ ਦਈਏ ਕਿ ਇਸ ਬਾਰੇ ਪ੍ਰੋਫੈਸਰ ਮਮਤਾ ਨੇ ਦੱਸਿਆ ਕਿ ਲੌਕਡਾਊਨ ਦੇ ਦੌਰਾਨ ਆਨਲਈਨ ਪੜ੍ਹਾਈ ਦਾ ਚਲਨ ਵੱਧ ਗਿਆ ਹੈ। ਸਭ ਤੋਂ ਜ਼ਿਆਦਾ ਫੇਸਬੁੱਕ, ਇੰਸਟਾਗ੍ਰਾਮ ਤੇ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਮਹਿਲਾਵਾਂ ਨੂੰ ਸੈਕਸੁਅਲ ਅਬਯੂਜ਼ ਤੇ ਭੱਦੀ ਸ਼ਬਦਾਵਲੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕੁੱਲ 82 % ਤੋਂ ਵੱਧ ਮਹਿਲਾਵਾਂ ਆਨਲਾਈਨ ਸੈਕਸੁਅਲ ਹਰਾਸਮੈਂਟ ਦਾ ਸ਼ਿਕਾਰ ਹੋਈਆਂ ਹਨ।