by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਸੁਡਾਨ ਵਿੱਚ ਹੜ੍ਹ ਕਾਰਨ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ 8,190 ਘਰ ਪਾਣੀ ਵਿੱਚ ਡੁੱਬ ਗਏ ਹਨ। ਪੁਲਿਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਕੋਰਦੋਫਾਨ ਸੂਬੇ ਵਿੱਚ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਹੋਰ ਵੀ ਇਲਾਕਿਆਂ ਵਿੱਚ ਕਾਫੀ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਸੁਡਾਨ ਵਿੱਚ ਹੜ੍ਹ ਸਤੰਬਰ ਤੇ ਅਗਸਤ ਵਿੱਚ ਆਉਣ ਦੇ ਆਸਾਰ ਹੁੰਦੇ ਹਨ।
ਇਕ ਸਾਲ ਹੁਣ ਤੱਕ ਮੀਂਹ ਦੀ ਤਬਾਹੀ ਵਿੱਚ 30 ਤੋਂ ਵੱਧ ਕੋਲ ਜਖ਼ਮੀ ਹੋ ਗਏ ਹਨ।ਭਾਰੀ ਮੀਂਹ ਨੇ ਦੇਸ਼ ਭਰ 16 ਸਰਕਾਰੀ ਕੇਦਰ ਤੇ 40 ਤੋਂ ਵੱਧ ਦੁਕਾਨਾਂ ਪਾਣੀ ਵਿੱਚ ਡੁੱਬ ਗਿਆ ਹਨ। ਹੁਣ ਤੱਕ ਹੜ੍ਹ ਨਾਲ ਪ੍ਰਭਾਵਿਤ 38,000 ਲੋਕ ਹੋ ਗਏ ਹਨ। ਪਿਛਲੇ ਸਾਲ ਦੇਸ਼ ਭਰ ਵਿੱਚ ਭਾਰੀ ਮੀਂਹ ਕਾਰਨ 100 ਤੋਂ ਵੱਧ ਲੋਕਾਂ ਦੀ ਜਾਨ ਗਈ ਸੀ ਤੇ ਕਈ ਘਰ ਪਾਣੀ ਵਿੱਚ ਵਹਿ ਗਏ ਸੀ। ਮੌਸਮ ਵਿਭਾਗ ਵਲੋਂ ਲੋਕਾਂ ਨੂੰ ਅਲਟ ਵੀ ਜਾਰੀ ਕੀਤਾ ਹੈ ।