by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ ਤੇ ਯੂਕ੍ਰੇਨ ਵਿਚਾਲੇ ਜੰਗੀ ਸੰਘਰਸ਼ ਹੁਣ ਗੰਭੀਰ ਦੌਰ ’ਚ ਦਾਖ਼ਲ ਹੋ ਗਿਆ ਹੈ। ਇਸ ਹਿੰਸਕ ਕਾਰਵਾਈ ਦਾ ਸਿੱਧਾ ਅਸਰ ਪੰਜਾਬ ’ਤੇ ਪੈ ਰਿਹਾ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਯੂਕ੍ਰੇਨ ਦੀ ਰਾਜਧਾਨੀ ਕੀਵ ਤੇ ਖਾਰਕੀਵ ’ਚ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ। ਉਨ੍ਹਾਂ ਦੇ ਘਰਾਂ ਦੇ ਲਾਗੇ ਮਿਸਾਈਲਾਂ ਆ ਕੇ ਡਿੱਗ ਰਹੀਆਂ ਹਨ। ਹਰ ਪਾਸੇ ਧਮਾਕੇ ਤੇ ਸਾਇਰਨਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਲਗਭਗ 500 ਭਾਰਤੀ ਵਿਦਿਆਰਥੀਆਂ ਨੇ ਯੁੱਧ ਦੌਰਾਨ ਯੂਕਰੇਨ ਦੇ ਖਾਰਕਿਵ ਵਿੱਚ ਇੱਕ ਵਿਦਿਅਕ ਸੰਸਥਾ ਦੇ ਬੇਸਮੈਂਟ ਵਿੱਚ ਹਨ । ਇੱਕ ਵਿਦਿਆਰਥੀ ਨੇ ਕਿਹਾ, "ਪਤਾ ਨਹੀਂ ਇਹ ਬੇਸਮੈਂਟ ਸਾਡੇ ਬਚਣ ਲਈ ਕਾਫ਼ੀ ਹੈ ਜਾਂ ਨਹੀਂ। ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਨੂੰ ਕੱਢਣ ਦੀ ਕੋਸ਼ਿਸ਼ ਕਰੇ।