ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਦੇ ਕੇਹਰ ਸਿੰਘ ਕਾਲੋਨੀ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਹਿਰੀਲੇ ਲੱਡੂ ਖਾਣ ਕਾਰਨ 25 ਤੋਂ ਵੱਧ ਕੁੱਤਿਆਂ ਦੀ ਮੌਤ ਹੋ ਗਈ। ਜਦਕਿ ਕਈ ਕੁੱਤੇ ਬਿਮਾਰ ਹਨ । ਦੱਸਿਆ ਜਾ ਰਿਹਾ ਇਨ੍ਹਾਂ ਕੁੱਤਿਆਂ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਜ਼ਹਿਰੀਲੇ ਲੱਡੂ ਖਿਲਾਏ ਹਨ। ਜਿਸ ਕਾਰਨ ਇਨ੍ਹਾਂ ਸਾਰੇ ਕੁੱਤਿਆਂ ਦਰਦਨਾਕ ਮੌਤ ਹੋ ਗਈ। ਕੁੱਤਿਆਂ ਦੀ ਮੌਤ ਦੀ ਸੂਚਨਾ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ । ਲੋਕਾਂ ਵਲੋਂ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ ਗਈ । ਫਿਲਹਾਲ ਪੁਲਿਸ ਨੇ ਕੁੱਤਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਹੈ । ਇਲਾਕਾ ਵਾਸੀ ਜੋਗਿੰਦਰ ਸਿੰਘ ਨੇ ਕਿਹਾ ਕਿ ਬੀਤੀ ਦਿਨੀਂ ਇਲਾਕੇ ਵਿੱਚ ਕਾਫੀ ਕੁੱਤੇ ਘੁੰਮ ਰਹੇ ਸਨ ਪਰ ਅੱਜ ਸਾਰੇ ਕੁੱਤੇ ਲਾਪਤਾ ਹੋ ਗਏ ਹਨ । ਹੁਣ ਤੱਕ 25 ਕੁੱਤਿਆਂ ਦੀਆਂ ਲਾਸ਼ਾ ਮਿਲ ਚੁੱਕਿਆ ਹਨ । ਉਨ੍ਹਾਂ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ । ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।
by jaskamal