by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਕੁਝ ਦਿਨਾਂ ਤੋਂ ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਜਿਸ ਕਾਰਨ ਬਹੁਤੇ ਦੇਸ਼ਾ 'ਚ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਯੂਕਰੇਨ 'ਚ ਘੁਸਪੈਠ ਵਿਰੁੱਧ ਰੂਸ 'ਚ ਪ੍ਰਦਰਸ਼ਨ ਕਰ ਰਹੇ 1700 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਾਤਿਆਨਾ ਉਸਮਾਨੋਵਾ ਨੇ ਲਿਖਿਆ, "ਮੈਂ ਯੂਕਰੇਨ ਦੇ ਲੋਕਾਂ ਤੋਂ ਮੁਆਫ਼ੀ ਮੰਗਣਾ ਚਾਹੁੰਦੀ ਹਾਂ। ਅਸੀਂ ਜੰਗ ਛੇੜਨ ਵਾਲਿਆਂ ਨੂੰ ਵੋਟ ਨਹੀਂ ਦਿੱਤੀ।" ਰੂਸ ਵਿੱਚ ਸਰਕਾਰੀ ਟੀਵੀ ਵਿੱਚ ਕੰਮ ਕਰਨ ਵਾਲੇ ਲੋਕਾਂ ਅਤੇ ਕਈ ਰੂਸੀ ਮਸ਼ਹੂਰ ਹਸਤੀਆਂ ਨੇ ਇਸ ਹਮਲੇ ਦਾ ਵਿਰੋਧ ਕੀਤਾ ਹੈ।