by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ ਵਿਰੁੱਧ ਰੂਸ ਦੀ ਫ਼ੌਜ ਕਾਰਵਾਈ ਤੋਂ ਬਾਅਦ ਸ਼ੁਰੂ ਕੀਤੀ ਗਈ ਮੁਹਿੰਮ 'ਆਪਰੇਸ਼ਨ ਗੰਗਾ' ਦੇ ਤਹਿਤ ਭਾਰਤ 76 ਉਡਾਣਾਂ 'ਚ ਆਪਣੇ 15,920 ਤੋਂ ਵਧ ਨਾਗਰਿਕਾਂ ਨੂੰ ਵਾਪਸ ਲੈ ਕੇ ਆਇਆ ਹੈ। ਭਾਰਤ ਆਪਣੇ ਨਾਗਰਿਕਾਂ ਨੂੰ ਰੋਮਾਨੀਆ, ਪੋਲੈਂਡ, ਹੰਗਰੀ, ਸਲੋਵਾਕੀਆ ਅਤੇ ਮੋਲਦੋਵਾ ਦੇ ਰਸਤੇ ਵਾਪਸ ਲਿਆ ਰਿਹਾ ਹੈ।ਰੂਸ ਵਲੋਂ ਫ਼ੌਜ ਮੁਹਿੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਯੂਕ੍ਰੇਨ ਨੇ ਨਾਗਰਿਕ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ।
ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ 'ਚ 13 ਉਡਾਣਾਂ 'ਚ ਕਰੀਬ 2500 ਭਾਰਤੀਆਂ ਨੂੰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਹੰਗਰੀ, ਰੋਮਾਨੀਆ ਅਤੇ ਪੋਲੈਂਡ ਤੋਂ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅਗਲੇ 24 ਘੰਟਿਆਂ 'ਚ ਕਰੀਬ 2500 ਭਾਰਤੀਆਂ ਨੂੰ ਕੱਢਿਆ ਗਿਆ। 'ਆਪਰੇਸ਼ਨ ਗੰਗਾ ਦੇ ਅਧੀਨ, ਹੁਣ ਤੱਕ 76 ਉਡਾਣਾਂ 15,920 ਤੋਂ ਵਧ ਭਾਰਤੀਆਂ ਨੂੰ ਭਾਰਤ ਵਾਪਸ ਲਿਆ ਚੁਕੀ ਹੈ।