by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ। ਜੇਕਰ ਉਹ ਸਿੱਧੂ ਨੂੰ ਇਨਸਾਫ ਨਹੀਂ ਦੇਣ ਗਏ ਤਾਂ ਉਸ ਸੜਕਾਂ ਤੇ ਕੈਂਡਲ ਮਾਰਚ ਕੱਢਣਗੇ। ਸਿੱਧੂ ਦੇ ਪਿਤਾ ਨੇ ਕਿਹਾ ਕਿ ਇਨਸਾਫ ਦੀ ਲੜਾਈ ਸੋਸ਼ਲ ਮੀਡਿਆ 'ਤੇ ਵੀ ਲੜੀ ਜਾਵੇਗੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹੁਣ Twitter 'ਤੇ ਆਪਣਾ ਅਕਾਊਟ ਬਣਾਇਆ ਹੈ। ਜਿਸ ਦੇ followers ਤੇਜ਼ੀ ਨਾਲ ਵੱਧ ਰਹੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਨੂੰ ਕਾਫੀ ਸਮਾਂ ਦਿੱਤਾ ਜਾ ਚੁੱਕਾ ਹੈ। ਹੁਣ ਸਾਨੂੰ ਇਨਸਾਫ ਲਈ ਆਪ ਹੀ ਲੜਨਾ ਪਵੇਗਾ। ਸਿੱਧੂ ਦੀ ਮਾਤਾ ਨੇ ਕਿਹਾ ਕਿ ਸਰਕਾਰ ਸਾਡੀ ਮਰਿਆਣਾ ਦਾ ਫਾਇਦਾ ਉਠਾ ਰਹੀ ਹੈ। ਹੁਣ ਤੱਕ ਫੈਨਜ਼ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਸੋਸ਼ਲ ਮੀਡਿਆ ਤੇ ਜੰਗ ਲੜ ਰਹੇ ਹਨ ਤੇ ਸਿੱਧੂ ਨੂੰ ਇਨਸਾਫ ਦਿਵਾਉਣ ਲਈ ਗੁਹਾਰ ਲੱਗਾ ਰਹੇ ਹਨ ।