ਮੂਸੇਵਾਲਾ ਕਤਲ ਮਾਮਲਾ: ਪੁਲਿਸ ਨੂੰ ਮਿਲੀ ਸ਼ੂਟਰ ਦੀਪਕ ਮੁੰਡੀ ਦੀ ਜਾਣਕਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ 'ਚ ਸ਼ਾਮਿਲ 6ਵੇ ਸ਼ਰਾਪ ਸ਼ੂਟਰ ਨੂੰ ਫੜ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਦੀਪਕ ਮੁੰਡੀ ਦੀ ਭਾਲ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਜਿਸ ਦੇ ਤਹਿਤ ਅੰਮ੍ਰਿਤਸਰ ਤੇ ਤਰਨਤਾਰਨ ਦੇ ਕਈ ਇਲਾਕਿਆਂ ਪਿੰਡਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਸ਼ੂਟਰ ਦੀਪਕ ਮੁੰਡੀ ਕਿਸੇ ਨੇੜੇ ਵਾਲੇ ਪਿੰਡ ਵਿੱਚ ਹੀ ਲੁੱਕਿਆ ਹੋਇਆ ਹੈ।

ਜਿਸ ਤੋਂ ਬਾਅਦ ਪੁਲਿਸ ਵਲੋਂ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਦੀਪਕ ਕੋਲ ਹਥਿਆਰ ਵੀ ਹਨ। ਪੁਲਿਸ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਸ਼ੂਟਰ ਦੀਪਕ ਮੁੰਡੀ ਦੇ ਅਹਿਮ ਇਕੱਲਿਆਂ 'ਚ ਹੋਣ ਦੀ ਜਾਣਕਾਰੀ ਸਾਨੂੰ ਮਿਲੀ ਹੈ।

ਪੰਜਾਬ ਪੁਲਿਸ ਦੀਆਂ ਟੀਮਾਂ ਪੰਜਾਬ ਤੇ ਹੋਰ ਵੀ ਸ਼ਹਿਰਾਂ ਵਿੱਚ ਉਸ ਦੀ ਭਾਲ ਕਰ ਰਹੀਆਂ ਹਨ। ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ 3 ਸ਼ੂਟਰ ਫੋਜੀ, ਕੁਲਦੀਪ ਤੇ ਅੰਕਿਤ ਪੁਲਿਸ ਦੀ ਹਿਰਾਸਰ 'ਚ ਹਨ ਜਦੋਕਿ ਜਗਰੂਪ ਤੇ ਮਨਪ੍ਰੀਤ ਸਿੰਘ ਦਾ ਪੁਲਿਸ ਵਲੋਂ ਐਨਕਾਊਂਟਰ ਕਰ ਦਿੱਤਾ ਗਿਆ ਸੀ।

ਸ਼ੂਟਰ ਅੰਕਿਤ ਨੇ ਸਿੱਧੂ ਨੂੰ ਸਭ ਤੋਂ ਕੋਲੋਂ ਗੋਲੀਆਂ ਮਾਰਿਆ ਸੀ। ਫਿਲਹਾਲ ਪੁਲਿਸ ਵਲੋਂ ਦੋਸ਼ੀ ਦੀਪਕ ਨੂੰ ਲੱਭਣ ਲਈ ਭਾਲ ਸ਼ੁਰੂ ਕੀਤੀ ਗਈ ਹੈ। ਕਤਲ ਤੋਂ ਬਾਅਦ ਦੀਪਕ ਬੋਲੈਰੋ ਗੱਡੀ 'ਚ ਬੈਠ ਕੇ ਫੋਜੀ, ਕਸ਼ਿਸ਼ ਤੇ ਅੰਕਿਤ ਨਾਲ ਹਰਿਆਣਾ ਤੋਂ ਗੁਜਰਾਤ ਤੱਕ ਗਿਆ ਸੀ। ਦੱਸ ਦਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।